ਮਲੋਟ (ਸ਼ਾਮ ਜੁਨੇਜਾ) : ਅਬੋਹਰ ਦੇ ਨਾਮੀ ਡਰੈੱਸ ਡਿਜ਼ਾਈਨਰ ਸੰਜੇ ਵਰਮਾ ਕਤਲ ਤੋਂ ਬਾਅਦ ਪੁਲਸ ਮੁਕਾਬਲੇ ਵਿਚ ਮਾਰੇ ਗਏ ਦੋ ਦੋਸ਼ੀਆਂ ਵਿਚੋਂ ਜਸਪ੍ਰੀਤ ਸਿੰਘ ਦੀ ਮਾਤਾ ਨੇ ਪੁਲਸ ਕਾਰਵਾਈ ’ਤੇ ਸਵਾਲ ਚੁੱਕੇ ਸਨ। ਉਸ ਦਾ ਕਹਿਣਾ ਸੀ ਕਿ ਜਸਪ੍ਰੀਤ ਸਿੰਘ 6 ਜੁਲਾਈ ਨੂੰ ਪਟਿਆਲਾ ਨੇੜੇ ਪਿੰਡ ਆਪਣੇ ਘਰ ਵਿਚ ਸੀ ਪਰ ਮਲੋਟ ਦੇ ਇਕ ਹੋਟਲ ਦੇ ਰਿਕਾਰਡ ਅਨੁਸਾਰ ਜਸਪ੍ਰੀਤ ਸਿੰਘ ਅਤੇ ਰਾਮ ਰਤਨ ਕਤਲ ਤੋਂ ਪਹਿਲਾਂ ਵਾਲੀ 6 ਜੁਲਾਈ ਦੀ ਰਾਤ ਆਪਣੇ ਘਰ ਨਹੀਂ ਸਗੋਂ ਮਲੋਟ ਦੇ ਇਕ ਹੋਟਲ ਵਿਚ ਠਹਿਰੇ ਹੋਏ ਸਨ। ਹੋਟਲ ਦੇ ਰਿਕਾਰਡ ਅਤੇ ਸੀ. ਸੀ. ਟੀ. ਵੀ ਨੇ ਜਸਪ੍ਰੀਤ ਦੀ ਮਾਂ ਦੇ ਦਾਅਵੇ ਨੂੰ ਝੁਠਲਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੰਜੇ ਵਰਮਾ ਦੇ ਕਤਲ ਤੋਂ ਬਾਅਦ ਪੁਲਸ ਨੇ ਦੋਸ਼ੀਆਂ ਦੀ ਪੈੜ ਨੱਪਦਿਆਂ ਅਬੋਹਰ ਸਮੇਤ ਆਸ-ਪਾਸ ਸ਼ਹਿਰਾਂ ਦੇ ਹੋਟਲਾਂ ਦੀ ਛਾਣਬੀਣ ਕੀਤੀ ਜਿਸ ਤੋਂ ਸਾਹਮਣੇ ਆਇਆ ਕਿ ਉਕਤ ਦੋਵੇਂ ਦੋਸ਼ੀ ਮਲੋਟ ਦੇ ਇਕ ਹੋਟਲ ਵਿਚ ਕਮਰਾ ਨੰਬਰ 205 ਵਿਚ ਠਹਿਰੇ ਸਨ। ਹੋਟਲ ਮਾਲਕ ਨੇ ਨਿਯਮਾਂ ਅਨੁਸਾਰ ਉਨ੍ਹਾਂ ਦੇ ਅਧਾਰ ਕਾਰਡ ਅਤੇ ਫੋਨ ਨੰਬਰ ਵੀ ਲਏ ਸਨ, ਜਿਨ੍ਹਾਂ ਦਾ ਰਿਕਾਰਡ ਹੋਟਲ ਵਿਚ ਸੀ। ਪੁਲਸ ਨੇ ਹੱਤਿਆ ਤੋਂ ਬਾਅਦ 3 ਕਾਤਲਾਂ ਨੂੰ ਲਿਜਾਣ ਵਾਲੀ ਹਰਿਆਣਾ ਨੰਬਰ ਦੀ ਸਵਿਫਟ ਡਿਜ਼ਾਇਰ ਕਾਰ ਦੀ ਵੀ ਸ਼ਨਾਖਤ ਕਰ ਲਈ ਜਿਹੜੀ ਉਸ ਰਾਤ ਹੋਟਲ ਦੇ ਬਾਹਰ ਖੜੀ ਸੀ।
ਇਹ ਵੀ ਪੜ੍ਹੋ : Punjab: ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਹੁਣ ਧੜਾ-ਧੜ ਕੱਟ ਹੋ ਰਹੇ ਚਲਾਨ
ਪਹਿਲੀ ਰਾਤ ਦੋਵਾਂ ਨੇ ਮਲੋਟ ਹੋਟਲ ਵਿਚ ਆਉਣ ਦਾ ਮੰਤਵ ਕਾਰ ਖਰੀਦਣਾ ਦੱਸਿਆ ਸੀ ਅਤੇ ਹੋਟਲ ਮਾਲਕ ਨੇ ਪੂਰੀ ਪ੍ਰਕਿਰਿਆ ਅਨੁਸਾਰ ਉਨ੍ਹਾਂ ਨੂੰ ਕਮਰਾ ਅਲਾਟ ਕੀਤਾ। ਜਦ ਅਗਲੇ ਦਿਨ ਪੁਲਸ ਨੇ ਛਾਣਬੀਣ ਕੀਤੀ ਤਾਂ ਦੋਵਾਂ ਦੋਸ਼ੀਆਂ ਵੱਲੋਂ ਹੋਟਲ ਵਿਚ ਦਿੱਤੀਆਂ ਆਪਣੀਆਂ ਆਈ. ਡੀ. ਅਤੇ ਹੋਟਲ ਵਿਚੋਂ ਮਿਲੀ ਸੀ. ਸੀ. ਟੀ. ਵੀ. ਫੁਟੇਜ ਹੀ ਉਨ੍ਹਾਂ ਦੀ ਸ਼ਨਾਖਤ ਦਾ ਅਧਾਰ ਬਣੀ ਜਿਸ ਤੋਂ ਬਾਅਦ 7-8 ਜੁਲਾਈ ਨੂੰ ਅੱਧੀ ਰਾਤ ਤੋਂ ਬਾਅਦ ਪੁਲਸ ਨੇ ਦੋਵਾਂ ਨੂੰ ਉਨ੍ਹਾਂ ਦੇ ਘਰਾਂ ਵਿਚੋਂ ਗ੍ਰਿਫਤਾਰ ਕੀਤਾ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਇਨ੍ਹਾਂ ਬਿਮਾਰੀਆਂ ਨੂੰ ਲੈ ਕੇ ਅਲਰਟ ਰਹਿਣ ਦੀ ਹਦਾਇਤ
ਪਤਾ ਲੱਗਾ ਹੈ ਕਿ ਦੋਵੇਂ 6 ਜੁਲਾਈ ਨੂੰ 9 ਵੱਜ ਕੇ 23 ਮਿੰਟ ’ਤੇ ਹੋਟਲ ਵਿਚ ਆਏ ਸਨ। ਕਮਰੇ ਅੰਦਰ ਉਨ੍ਹਾਂ ਖਾਣਾ ਖਾਧਾ ਸੀ ਅਤੇ ਸਵੇਰੇ ਸਾਢੇ 6 ਵਜੇ ਉਹ ਚਲੇ ਗਏ। ਬਾਅਦ ਵਿਚ ਪੁਲਿਸ ਪੁੱਛਗਿੱਛ ਵਿਚ ਸਾਹਮਣੇ ਆਇਆ ਸੀ ਕਿ ਵਾਰਦਾਤ ਤੋਂ ਪਹਿਲਾਂ ਜਸਪ੍ਰੀਤ ਅਤੇ ਰਾਮ ਰਤਨ ਨੇ ਤਿੰਨਾਂ ਕਾਤਲਾਂ ਨੂੰ ਕਾਰ ਵਿਚ ਬਿਠਾਇਆ। ਬਠਿੰਡਾ ਤੋਂ ਹੀ ਤਿੰਨੇ ਸ਼ੂਟਰ ਇਨ੍ਹਾਂ ਤੋ ਅਲੱਗ ਹੋ ਗਏ ਅਤੇ ਇਹ ਆਪਣੇ ਘਰਾਂ ਨੂੰ ਚਲੇ ਗਏ। ਹੋਟਲ ਦੇ ਰਿਕਾਰਡ ਨੇ ਪੁਲਸ ਦੇ ਤੱਥਾਂ ਦੀ ਪੁਸ਼ਟੀ ਕੀਤੀ ਅਤੇ ਜਸਪ੍ਰੀਤ ਸਿੰਘ ਦੀ ਮਾਤਾ ਵੱਲੋਂ 6 ਜੁਲਾਈ ਨੂੰ ਉਸ ਦਾ ਪਟਿਆਲਾ ਵਿਖੇ ਹੋਣ ਦਾ ਦਾਅਵਾ ਝੁਠਲਾ ਦਿੱਤਾ।
ਇਹ ਵੀ ਪੜ੍ਹੋ : ਪੈਨਸ਼ਨ ਧਾਰਕਾਂ ਲਈ ਵੱਡੀ ਖ਼ੁਸ਼ਖਬਰੀ, ਪੰਜਾਬ ਸਰਕਾਰ ਨੇ ਕਰੋੜਾਂ ਰੁਪਏ ਦੀ ਰਾਸ਼ੀ ਕੀਤੀ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
28 ਸਾਲਾ ਨੌਜਵਾਨ ਦੀ ਭਿਆਨਕ ਹਾਦਸੇ "ਚ ਮੌਤ, ਕਈ ਘੰਟੇ ਸੜਕ "ਤੇ ਪਈ ਰਹੀ ਲਾਸ਼
NEXT STORY