ਅਬੋਹਰ (ਸੁਨੀਲ ਨਾਗਪਾਲ) - ਅਬੋਹਰ ਦੇ ਸਰਕਾਰੀ ਹਸਪਤਾਲ ’ਚ ਲਗਾਏ ਗਏ ਪੰਘੂੜੇ ਦੀ ਘੰਟੀ ਇਕ ਵਾਰ ਫਿਰ ਉਸ ਸਮੇਂ ਵੱਜੀ ਜਦੋਂ ਕੋਈ ਪੰਜ ਦਿਨ ਦੀ ਬੱਚੀ ਨੂੰ ਪੰਘੂੜੇ ’ਚ ਛੱਡ ਕੇ ਚਲਾ ਗਿਆ। ਘੰਟੀ ਦੀ ਆਵਾਜ਼ ਸੁਣਦੇ ਹੀ ਸਮਾਜਸੇਵੀ ਅਤੇ ਸਥਾਨਕ ਡਾਕਟਰ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਨੇ ਬੱਚੀ ਨੂੰ ਆਪਣੀ ਗੋਦ ’ਚ ਲੈ ਲਿਆ। ਉਨ੍ਹਾਂ ਬੱਚੀ ਨੂੰ ਤੁਰੰਤ ਅਬੋਹਰ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ, ਜਿਥੇ ਉਸ ਦਾ ਇਲਾਜ ਕੀਤਾ ਗਿਆ। ਜਾਂਚ ਮਗਰੋਂ ਡਾਕਟਰਾਂ ਨੇ ਦੱਸਿਆ ਕਿ ਬੱਚੀ ਦੇ ਸਰੀਰ ’ਚ ਕੁਝ ਖਾਮਿਆਂ ਹਨ, ਜਿਸ ਕਰਕੇ ਉਸ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਰੈਫਰ ਕਰ ਦਿੱਤਾ।
ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਸਮਾਜਸੇਵੀ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਪੰਘੂੜਾ ਨਵ-ਜੰਮੇ ਬੱਚੇ ਨੂੰ ਬਚਾਉਣ ਅਤੇ ਭਰੂਣ ਹੱਤਿਆ ਵਰਗੀ ਬੀਮਾਰੀ ਨੂੰ ਖਤਮ ਕਰਨ ਲਈ ਲਗਾਇਆ ਹੈ। ਇਸ ਪੰਘੂੜੇ ’ਚ ਹੁਣ ਤੱਕ 4 ਬੱਚੇ ਆ ਚੁੱਕੇ ਹਨ।
ਅਵਾਰਾ ਪਸ਼ੂ ਨੇ ਇਕਲੌਤੇ ਕਮਾਊ ਪੁੱਤ ਦੀ ਲਈ ਜਾਨ
NEXT STORY