ਅਬੋਹਰ (ਜ.ਬ): ਅਬੋਹਰ ਸੀਤੋ ਰੋਡ ’ਤੇ ਸਥਿਤ ਸੇਲੀਬ੍ਰੇਸ਼ਨ ਪੈਲਸ ਨੇੜੇ ਕੱਲ੍ਹ ਬਾਅਦ ਦੁਪਹਿਰ ਇਕ ਕਾਰ ਤੇ ਛੋਟੇ ਹਾਥੀ ਦੀ ਹੋਈ ਟੱਕਰ ’ਚ ਕਾਰ ਸਵਾਰ ਨੌਜਵਾਨ ਅਤੇ ਛੋਟੇ ਹਾਥੀ ਸਵਾਰ ਦੋ ਬੀਬੀਆਂ ਤੇ ਵਿਅਕਤੀ ਸਮੇਤ ਕੁੱਲ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ ਛੋਟੇ ਹਾਥੀ ’ਚ ਸਵਾਰ ਦਰਜਨ ਭਰ ਮਜ਼ਦੂਰ ਬੁਰੀ ਤਰ੍ਹਾਂ ਤੋਂ ਫੱਟੜ ਹੋ ਗਏ, ਸਾਰੇ ਫੱਟੜਾਂ ਨੂੰ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ ਜਦਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ। ਨਗਰ ਥਾਣਾ ਨੰ. 2 ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ: ਇਨ੍ਹਾਂ ਵੱਡੇ ਫ਼ੈਸਲਿਆਂ ਲਈ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਦਿੱਲੀ ਤੋਂ ਲੈਣੀ ਹੋਵੇਗੀ ਮਨਜ਼ੂਰੀ
ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੁੱਤਿਆਂਵਾਲੀ ਤੇ ਫਤਿਹਵਾਲੀ ਤੋਂ ਛੋਟਾ ਹਾਥੀ ਚਾਲਕ ਇਨ੍ਹਾਂ ਪਿੰਡਾਂ ਤੋਂ ਦਰਜਨ ਭਰ ਮਜ਼ਦੂਰਾਂ ਨੂੰ ਲੈ ਕੇ ਨਰਮਾ ਚੁਗਾਈ ਲਈ ਸ਼੍ਰੀਗੰਗਾਨਗਰ ਆ ਰਿਹਾ ਸੀ ਜਦ ਉਨ੍ਹਾਂ ਦਾ ਵਾਹਨ ਸੀਤੋ ਰੋਡ ਸਥਿਤ ਸੇਲੀਬ੍ਰੇਸ਼ਨ ਪੈਲਸ ਨੇੜੇ ਪਹੁੰਚਿਆ ਤਾਂ ਸੰਗਰੀਆ ਤੋਂ ਆ ਰਹੇ ਅਜੀਮਗੜ੍ਹ ਵਾਸੀ ਸੰਜੂ (ਸੰਜੈ) ਪੁੱਤਰ ਵਿਨੋਦ ਕੁਮਾਰ ਉਮਰ ਕਰੀਬ 22 ਸਾਲ ਦੀ ਕਾਰ ਨਾਲ ਉਨ੍ਹਾਂ ਦੀ ਟੱਕਰ ਹੋ ਗਈ, ਜਿਸ ਵਿਚ ਸੰਜੂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਛੋਟੇ ਹਾਥੀ ’ਚ ਸਵਾਰ ਰਾਮ ਸਿੰਘ ਉਮਰ 45 ਸਾਲਾਂ ਤੇ 60 ਸਾਲਾ ਕੁਲਦੀਪ ਕੌਰ ਅਤੇ 65 ਸਾਲਾ ਛਿੰਦਰ ਕੌਰ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਬਾਦਲ ਪਰਿਵਾਰ ਦੇ ਟਾਕਰੇ ਲਈ ਰਾਜਾ ਵੜਿੰਗ ਨੂੰ ਮੰਤਰੀ ਮੰਡਲ ’ਚ ਥਾਂ ਮਿਲਣੀ ਯਕੀਨੀ!
ਇਸ ਭਿਆਨਕ ਹਾਦਸੇ ’ਚ ਛੋਟੇ ਹਾਥੀ ’ਚ ਸਵਾਰ ਕਿਰਨ, ਨਿਸ਼ਾ, ਜਸ਼ਨਪ੍ਰੀਤ, ਗੁਰਪਿੰਦਰ ਸਿੰਘ, ਜਸਵਿੰਦਰ ਕੌਰ, ਪਰਮਿੰਦਰ ਕੌਰ, ਰਾਜਿੰਦਰ ਸਿੰਘ, ਕੁਲਦੀਪ ਸਿੰਘ, ਬਖਸ਼ੀਸ਼ ਸਿੰਘ, ਸੁਖਪ੍ਰੀਤ , ਸੋਨੂੰ ਤੇ ਨੂਰ, ਪਰਮਜੀਤ ਕੌਰ, ਲਵਪ੍ਰੀਤ , ਕਾਰਤਿਕ, ਏਕਮ ਫੱਟਡ਼ ਹੋ ਗਏ। ਜਿਨਾਂ ਨੂੰ 108 ’ਤੇ ਨਰ ਸੇਵਾ ਨਾਰਾਇਣ ਸੇਵਾ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ : ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ’ਚ ਵੱਡਾ ਖ਼ੁਲਾਸਾ,ਅਰਮੀਨੀਆ ਬੈਠੇ ਲੱਕੀ ਨਾਲ ਜੁੜੀਆਂ ਮਾਮਲੇ ਦੀਆਂ ਤਾਰਾਂ
ਅਗੇਤੇ ਆਲੂਆਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਬਾਰਸ਼ ਬਣੀ ਆਫ਼ਤ
NEXT STORY