ਅਬੋਹਰ (ਸੁਨੀਲ ਨਾਗਪਾਲ) - ਬੱਚੇ ਉਹ ਕੋਮਲ ਕਲੀਆਂ ਹੁੰਦੇ ਹਨ, ਜੋ ਆਪਣੀਆਂ ਨਿੱਕੀਆਂ-ਨਿੱਕੀਆਂ ਮੁਸਕਾਨਾਂ ਨਾਲ ਆਲੇ-ਦੁਆਲੇ ਨੂੰ ਮਹਿਕਾ ਦਿੰਦੇ ਹਨ ਪਰ ਮਾਨਸਿਕ ਪੱਖੋਂ ਕਮਜ਼ੋਰ ਬੱਚੇ ਕਾਫੀ ਹੱਦ ਤੱਕ ਅਣਗੌਲੇ ਹੀ ਰਹਿ ਜਾਂਦੇ ਹਨ। ਅਜਿਹੇ ਖਾਸ ਬੱਚਿਆਂ ਨੂੰ ਜਿਊਣਾ ਸਿਖਾ ਰਹੀ ਹੈ ਉਡਾਣ ਸੰਸਥਾ।

ਅਬੋਹਰ ਦੇ ਸੱਤਿਆ ਸਾਈਂ ਮੰਦਿਰ 'ਚ ਇਸ ਸੰਸਥਾ ਵਲੋਂ ਉਡਾਣ ਸਕੂਲ ਚਲਾਇਆ ਜਾ ਰਿਹਾ ਹੈ। ਇਸ ਸਕੂਲ 'ਚ ਨਾ ਸਿਰਫ ਮਾਨਸਿਕ ਪੱਖੋਂ ਬਿਮਾਰ ਬੱਚਿਆਂ ਨੂੰ ਮੁਫਤ ਪੜ੍ਹਾਇਆ ਜਾਂਦਾ ਹੈ ਸਗੋਂ ਉਨ੍ਹਾਂ ਨੂੰ ਸਮਾਜ 'ਚ ਵਿਚਰਣਾ ਤੇ ਆਤਮ ਨਿਰਭਰ ਵੀ ਬਣਾਇਆ ਜਾ ਰਿਹਾ ਹੈ ਤਾਂ ਜੋ ਉਹ ਆਮ ਲੋਕਾਂ ਦੀ ਤਰ੍ਹਾਂ ਜੀਅ ਸਕਣ।

ਇਨ੍ਹਾਂ ਬੱਚਿਆਂ 'ਚ ਹੌਂਸਲਾ ਤੇ ਉਤਸ਼ਾਹ ਭਰਨ ਲਈ ਸਕੂਲ 'ਚ ਸਲਾਨਾ ਸਮਾਰੋਹ ਕਰਵਾਇਆ ਗਿਆ, ਜਿਸ 'ਚ ਇਨ੍ਹਾਂ ਬੱਚਿਆਂ ਨੇ ਡਾਂਸ ਤੇ ਹੋਰ ਆਈਟਮਾਂ ਪੇਸ਼ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਸਮਾਗਮ 'ਚ ਪਹੁੰਚੇ ਕਾਂਗਰਸੀ ਆਗੂ ਸੰਦੀਪ ਜਾਖੜ ਨੇ ਜਿਥੇ ਉਡਾਣ ਸੰਸਥਾ ਦੀ ਤਾਰੀਫ ਕੀਤੀ, ਉਥੇ ਹੀ ਸੰਸਥਾ ਨੂੰ ਪੁਰਾ ਸਹਿਯੋਗ ਦੇਣ ਦੀ ਗੱਲ ਵੀ ਕਹੀ। ਇਨ੍ਹਾਂ ਬੱਚਿਆਂ ਨੂੰ ਅੱਗੇ ਲਿਆਉਣ ਅਤੇ ਪੈਰਾਂ ਸਿਰ ਕਰਨ ਲਈ ਉਡਾਣ ਸਸੰਥਾ ਦਾ ਉਹ ਉਪਰਾਲਾ ਕਾਬਿਲੇ ਤਾਰੀਫ ਹੈ। ਲੋੜ ਹੈ ਸਰਕਾਰ ਵਲੋਂ ਅਜਿਹੀਆਂ ਸੰਸਥਾਵਾਂ ਨੂੰ ਪੂਰੀ ਮਦਦ ਦੇਣ ਦੀ ਤਾਂ ਜੋ ਉਹ ਬਿਨਾਂ ਕਿਸੇ ਰੁਕਾਵਟ ਚੰਗੇ ਸਮਾਜ ਦੀ ਸਿਰਜਣਾ ਕਰ ਸਕਣ।
ਸੁਖਬੀਰ ਐਗਰੋ ਨੇ ਫਿਰੋਜ਼ਪੁਰ 'ਚ ਲਾਇਆ ਬਾਇਓਮਾਸ ਪਲਾਂਟ (ਵੀਡੀਓ)
NEXT STORY