ਬਠਿੰਡਾ (ਵਰਮਾ, ਨਾਗਪਾਲ) : ਲੁਧਿਆਣਾ ਦੇ ਸਿਹਤ ਵਿਭਾਗ ਦੀ ਟੀਮ ਨੇ ਲਿੰਗ ਨਿਰਧਾਰਨ ਟੈਸਟ ਅਤੇ ਗਰਭਪਾਤ ਸਬੰਧੀ ਸ਼ਿਕਾਇਤ ਮਿਲਣ ’ਤੇ ਰਾਇਲ ਐਨਕਲੇਵ ਬਠਿੰਡਾ ਵਿਖੇ ਛਾਪਾ ਮਾਰ ਕੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਸਾਮਾਨ ਬਰਾਮਦ ਕੀਤਾ ਹੈ। ਆਰ. ਐੱਮ. ਪੀ. ਡਾਕਟਰ, ਉਸ ਦੀ ਪਤਨੀ ਅਤੇ ਇਕ ਸਹਾਇਕ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਗੁਪਤ ਸੂਚਨਾ ਦੇ ਆਧਾਰ ’ਤੇ ਲੁਧਿਆਣਾ ਦੇ ਸਿਹਤ ਵਿਭਾਗ ਦੀ ਟੀਮ ਨੇ ਮੰਗਲਵਾਰ ਨੂੰ ਆਦੇਸ਼ ਹਸਪਤਾਲ ਬਠਿੰਡਾ ਦੇ ਪਿੱਛੇ ਪਾਸ਼ ਇਲਾਕੇ ਰਾਇਲ ਐਨਕਲੇਵ ਸਥਿਤ ਕੋਠੀ ’ਚ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਸੈਂਟਰ ਦਾ ਪਰਦਾਫਾਸ਼ ਕੀਤਾ। ਇਸ ਦੌਰਾਨ ਟੀਮ ਨੇ ਗੈਰ-ਕਾਨੂੰਨੀ ਕੇਂਦਰ ਤੋਂ ਇਕ ਆਰ. ਐੱਮ. ਪੀ. ਡਾਕਟਰ ਅਤੇ ਉਸਦੀ ਪਤਨੀ ਅਤੇ ਇਕ ਹੋਰ ਵਿਅਕਤੀ ਨੂੰ ਹਿਰਾਸਤ ’ਚ ਲਿਆ ਹੈ, ਜਦੋਂ ਕਿ ਕੇਂਦਰ ਤੋਂ 28 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ : ਜਲੰਧਰ ਦੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ, ਪੰਜਾਬ ਕੈਬਨਿਟ ਨੇ ਦਿੱਤਾ ਵੱਡਾ ਤੋਹਫ਼ਾ
ਇਸ ਦੇ ਨਾਲ ਹੀ ਗਰਭਪਾਤ ਕਿੱਟ ਦੇ ਮੈਡੀਕਲ ਟਰਮੀਨੇਸ਼ਨ ਤੋਂ ਇਲਾਵਾ ਗਰਭਪਾਤ ਕਰਨ ਵਾਲੇ ਔਜ਼ਾਰ ਵੀ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਨੂੰ ਟੀਮ ਨੇ ਕਾਬੂ ਕਰ ਕੇ ਪੁਲਸ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤਾ ਹੈ। ਹਾਲਾਂਕਿ ਇਸ ਦੌਰਾਨ ਕੇਂਦਰ ਤੋਂ ਕੋਈ ਭਰੂਣ ਟੈਸਟ ਕਰਨ ਵਾਲੀ ਮਸ਼ੀਨ ਨਹੀਂ ਮਿਲੀ ਹੈ ਪਰ ਸੰਦਾਂ ਨੇ ਇਹ ਜ਼ਰੂਰ ਦੱਸਿਆ ਹੈ ਕਿ ਗਰਭਪਾਤ ਲਈ ਇੱਥੇ ਲਿਆਂਦੀਆਂ ਗਈਆਂ ਔਰਤਾਂ ਦਾ ਪਹਿਲਾਂ ਨੇੜੇ ਦੇ ਕਿਸੇ ਕੇਂਦਰ ’ਚ ਭਰੂਣ ਦਾ ਟੈਸਟ ਜ਼ਰੂਰ ਕੀਤਾ ਗਿਆ ਹੋਵੇਗਾ। ਇਸ ਸਬੰਧੀ ਸਥਾਨਕ ਸਿਹਤ ਵਿਭਾਗ ਨੂੰ ਵੀ ਪੁਲਸ ਦੇ ਨਾਲ-ਨਾਲ ਅਜਿਹੇ ਗੈਰ-ਕਾਨੂੰਨੀ ਸੈਂਟਰਾਂ ਬਾਰੇ ਸੂਚਨਾ ਮਿਲਣ ’ਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ।
ਇਹ ਵੀ ਪੜ੍ਹੋ : ਸੜਕ ਵਿਚਾਲੇ ਪੁਲਸ ਮੁਲਾਜ਼ਮਾਂ ਨਾਲ ਭਿੜ ਗਿਆ ਵਿਅਕਤੀ, ਚੱਲੇ ਲੱਤਾਂ-ਮੁੱਕੇ, ਲੱਥੀ ਪੱਗ, ਵੀਡੀਓ ਹੋਈ ਵਾਇਰਲ
ਪੁਲਸ ਟੀਮ ਨੇ ਸੈਂਟਰ ਚਲਾ ਰਹੇ ਆਰ. ਐੱਮ. ਪੀ. ਡਾਕਟਰ ਜੋੜੇ ਨੂੰ ਹਿਰਾਸਤ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਛਾਪੇਮਾਰੀ ਦੌਰਾਨ ਸਿਹਤ ਵਿਭਾਗ ਬਠਿੰਡਾ ਦੀ ਟੀਮ, ਲੁਧਿਆਣਾ ਦੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰਪ੍ਰੀਤ ਸਿੰਘ, ਸਿਹਤ ਵਿਭਾਗ ਦੇ ਮਾਸ ਮੀਡੀਆ ਅਫ਼ਸਰ ਰਜਿੰਦਰ ਸਿੰਘ, ਸਹਾਇਕ ਸੂਚਨਾ ਅਫ਼ਸਰ ਮਨਦੀਪ ਸਿੰਘ, ਕਰਮਚਾਰੀ ਕਮਲਜੀਤ ਸਿੰਘ, ਜਗਜੀਤ ਸਿੰਘ ਤੋਂ ਇਲਾਵਾ ਲੁਧਿਆਣਾ ਪੁਲਸ ਵੀ ਮੌਜੂਦ ਸੀ । ਉਨ੍ਹਾਂ ਨੇ ਦੱਸਿਆ ਕਿ ਉਕਤ ਕੇਂਦਰ ਦਾ ਮਾਮਲਾ ਬਣਾ ਕੇ ਕੇਂਦਰ ਤੋਂ ਬਰਾਮਦ ਹੋਇਆ ਸਾਮਾਨ ਬਠਿੰਡਾ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਹੈ, ਜਦਕਿ ਪੁਲਸ ਨੇ ਦੋਸ਼ੀ ਜੋੜੇ ਗੁਰਮੇਲ ਸਿੰਘ, ਉਸ ਦੀ ਪਤਨੀ ਬਿੰਦਰ ਕੌਰ ਅਤੇ ਦਲਾਲ ਰਜਿੰਦਰ ਸਿੰਘ ਨੂੰ ਹਿਰਾਸਤ ’ਚ ਲੈ ਲਿਆ ਹੈ ਤੇ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਜ਼ਿਮਨੀ ਚੋਣ ਤੋਂ ਬਾਅਦ ਜਲੰਧਰ ’ਚ ਹੋਈ ਕੈਬਨਿਟ ਮੀਟਿੰਗ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਲਏ ਵੱਡੇ ਫ਼ੈਸਲੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਜਲੰਧਰ ਪੁੱਜੇ CM ਮਾਨ ਬੋਲੇ, ਬਿਨ੍ਹਾਂ ਸਿਫ਼ਾਰਿਸ਼ ਨੌਜਵਾਨਾਂ ਨੂੰ ਦੇਵਾਂਗੇ ਨੌਕਰੀਆਂ, ਹਰ ਵਿਭਾਗ ਨੂੰ ਕਰਾਂਗੇ ਪਾਰਦਰਸ਼ੀ
NEXT STORY