ਹੁਸ਼ਿਆਰਪੁਰ/ਹਰਿਆਣਾ (ਰੱਤੀ) : ਪਿੰਡ ਬਸੀ ਬਾਹਦ ਦੇ ਇਕ ਨੌਜਵਾਨ ਦੀ ਨਹਿਰ 'ਚ ਡੁੱਬਣ ਕਾਰਣ ਮੌਤ ਹੋ ਗਈ। ਮ੍ਰਿਤਕ ਦੇ ਭਰਾ ਮੁਤਾਬਕ ਅਰੁਣ ਕੁਮਾਰ (32) ਪੁੱਤਰ ਜਗਦੀਸ਼ ਲਾਲ ਵਾਸੀ ਪਿੰਡ ਬਸੀ ਬਾਹਦ ਜੋ ਕਿ ਭੂੰਗਾ ਵਿਖੇ ਰੈਡੀਮੇਡ ਦੀ ਦੁਕਾਨ ਕਰਦਾ ਸੀ ਅਤੇ ਜਦੋਂ ਬੀਤੀ ਰਾਤ ਉਸਦਾ ਭਰਾ ਸਾਢੇ 7 ਬਜੇ ਤੱਕ ਘਰ ਨਹੀਂ ਪਹੁੰਚਿਆ ਤਾਂ ਉਨ੍ਹਾਂ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਸੰਪਰਕ ਨਹੀਂ ਹੋ ਸਕਿਆ। ਪਹਿਲਾਂ ਤਾਂ ਫੋਨ 'ਤੇ ਘੰਟੀ ਜਾਂਦੀ ਰਹੀ ਬਾਅਦ ਵਿਚ ਫੋਨ ਬੰਦ ਆਉਣ ਲੱਗ ਪਿਆ ਤਾਂ ਉਨ੍ਹਾਂ ਵਲੋਂ ਉਸਦੀ ਭਾਲ ਸ਼ੁਰੂ ਕੀਤੀ ਗਈ। ਭਾਲ ਕਰਦਿਆਂ ਜਦੋਂ ਉਹ ਨਹਿਰ ਕਿਨਾਰੇ ਉਸਦੀ ਭਾਲ 'ਚ ਜਾ ਰਹੇ ਸੀ ਤਾਂ ਰਾਹਗੀਰਾਂ ਨੇ ਦੱਸਿਆ ਕਿ ਇਕ ਸਕੂਟਰੀ ਨਹਿਰ 'ਚ ਪਈ ਹੋਈ ਹੈ ਜਿਸਦੀ ਲਾਈਟ ਅਤੇ ਇੰਡੀਕੇਟਰ ਚਲ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਸਰਦੀ ਦੀਆਂ ਛੁੱਟੀਆਂ ਵਿਚਾਲੇ ਵੱਡੀ ਅਪਡੇਟ! ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ
ਉਕਤ ਥਾਂ 'ਤੇ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਉਕਤ ਸਕੂਟਰੀ ਉਸ ਦੇ ਭਰਾ ਦੀ ਇਲੈਕਟ੍ਰਿਕ ਸਕੂਟਰੀ ਹੀ ਸੀ। ਉਨ੍ਹਾਂ ਉਕਤ ਥਾਂ 'ਤੇ ਅਰੁਣ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਪ੍ਰੰਤੂ ਉਹ ਨਹੀਂ ਮਿਲਿਆ। ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ ਅਤੇ ਪੁਲਸ ਮੌਕੇ 'ਤੇ ਆਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਭਰਾ ਦਾ ਵਿਦੇਸ਼ ਜਾਣ ਲਈ ਫਾਈਲ ਲਗਾਈ ਹੋਈ ਸੀ। ਉਨ੍ਹਾਂ ਦੱਸਿਆ ਕਿ ਰਾਤ ਕਰੀਬ 2 ਵਜੇ ਤੱਕ ਉਹ ਉਸਦੀ ਭਾਲ ਕਰਦੇ ਰਹੇ ਅਤੇ ਸਵੇਰੇ 5 ਵਜੇ ਮੁੜ ਭਾਲ 'ਚ ਲੱਗ ਗਏ ਪ੍ਰੰਤੂ ਉਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਪੁਲਸ ਵੱਲੋਂ ਗੋਤਖੋਰਾਂ ਨੂੰ ਵੀ ਬੁਲਾਇਆ ਗਿਆ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅਰੁਣ ਦੀ ਲਾਸ਼ ਮਿਲ ਗਈ। ਪੁਲਸ ਵਲੋਂ ਲਾਸ਼ ਬਰਾਮਦ ਹੋਣ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਫਿਰ ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਮੇਲਾ ਦੇਖਣ ਗਿਆ ਮਾਰ 'ਤਾ ਮੁੰਡਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੰਮ੍ਰਿਤਸਰ ਪਹੁੰਚੇ ਜੰਮੂ–ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ, ਸੁਰੱਖਿਆ ਦੇ ਸਖ਼ਤ ਪ੍ਰਬੰਧ
NEXT STORY