ਅੰਮ੍ਰਿਤਸਰ(ਦਲਜੀਤ)- ਮਨੋਰੋਗ ਹਸਪਤਾਲ ’ਚ ਸਥਿਤ ਸਰਕਾਰੀ ਕੁਆਰਟਰ ’ਚ ਸ਼ਨੀਵਾਰ ਨੂੰ ਇਕ ਨਬਾਲਗ ਬੱਚੇ ਨਾਲ ਕੁਕਰਮ ਹੋਇਆ ਹੈ। ਕੁਕਰਮ ਕਰਨ ਵਾਲਾ ਕੁਆਰਟਰ ’ਚ ਹੀ ਰਹਿਣ ਵਾਲਾ ਇਕ ਨਬਾਲਗ ਹੈ। ਦਰਅਸਲ ਮਨੋਰੋਗ ਹਸਪਤਾਲ ’ਚ ਦਰਜਾ ਚਾਰ ਕਰਮਚਾਰੀਆਂ ਦੇ ਰਹਿਣ ਲਈ ਘਰ ਬਣਾਏ ਗਏ ਹਨ। ਇਨ੍ਹਾਂ ਘਰਾਂ ’ਚ ਰਹਿਣ ਵਾਲੇ ਇਕ ਦਰਜਾ ਚਾਰ ਕਰਮਚਾਰੀ ਦੇ 8 ਸਾਲਾ ਪੋਤਰੇ ਨੇ ਮਹਿਲਾ ਦਰਜਾ ਚਾਰ ਕਰਮਚਾਰੀ ਦੇ ਲਡ਼ਕੇ ਨਾਲ ਕੁਕਰਮ ਕੀਤਾ। ਦੱਸਿਆ ਜਾ ਰਿਹਾ ਹੈ ਕਿ ਅੱਠ ਸਾਲਾ ਬੱਚਾ ਬਾਹਰ ਖੇਡ ਰਿਹਾ ਸੀ। 13 ਸਾਲਾ ਕਿਸ਼ੋਰ ਨੇ ਉਸ ਨੂੰ ਵਰਗਲਾ ਕੇ ਆਪਣੇ ਕੁਆਰਟਰ ’ਚ ਸੱਦਿਆ। ਇਸ ਦੇ ਬਾਅਦ ਸ਼ਾਮ ਨੂੰ ਨੌਜਵਾਨ ਨੇ ਉਸ ਨਾਲ ਕੁਕਰਮ ਕੀਤਾ। ਅੱਠ ਸਾਲਾ ਬੱਚਾ ਰੋਂਦੇ ਹੋਏ ਕੁਆਰਟਰ ’ਚੋਂ ਬਾਹਰ ਨਿਕਲਿਆ ਤਾਂ ਆਸਪਾਸ ਦੇ ਲੋਕਾਂ ਨੇ ਉਸ ਤੋਂ ਕਾਰਨ ਪੁੱਛਿਆ। ਹਾਲਾਂ ਕਿ ਉਹ ਕੁਝ ਬੋਲ ਨਹੀਂ ਸਕਿਆ। ਇਸ ਦੇ ਬਾਅਦ ਬੱਚੇ ਦੇ ਮਾਪਿਆਂ ਨੇ ਪੁੱਛਿਆ ਤਾਂ ਬੱਚੇ ਨੇ ਸਾਰੀ ਗੱਲ ਦੱਸ ਦਿੱਤੀ । ਇਸ ਘਟਨਾ ਦੇ ਬਾਅਦ ਮਨੋਰੋਗ ਹਸਪਤਾਲ ’ਚ ਹਲਚਲ ਪੈਦਾ ਹੋ ਗਈ। ਘਟਨਾ ਦੀ ਜਾਣਕਾਰੀ ਹਸਪਤਾਲ ਦੇ ਡਾਇਰੈਕਟਰ ਸਵਿੰਦਰ ਸਿੰਘ ਨੂੰ ਦਿੱਤੀ ਗਈ। ਸਵਿੰਦਰ ਸਿੰਘ ਨੇ ਪਰਿਵਾਰ ਨੂੰ ਕਿਹਾ ਕਿ ਉਹ ਇਸ ਮਾਮਲੇ ’ਚ ਪੁਲਸ ’ਚ ਐਫ. ਆਈ. ਆਰ. ਦਰਜ ਕਰਵਾਏ।
ਕੈਪਟਨ ਨੇ ਕਾਂਗਰਸ ’ਚ ਮੂਸੇਵਾਲਾ ਦੀ ਐਂਟਰੀ ’ਤੇ ਸਾਧਿਆ ਨਿਸ਼ਾਨਾ, ਕਿਹਾ- ਪੰਜਾਬ ਸ਼ਾਂਤੀ ਚਾਹੁੰਦਾ ਹੈ
NEXT STORY