ਅਬੋਹਰ (ਸੁਨੀਲ) : ਅਬੋਹਰ-ਸੀਤੋ ਹਨੂੰਮਾਨਗੜ੍ਹ ਬਾਈਪਾਸ ’ਤੇ ਬੀਤੀ ਦੇਰ ਰਾਤ ਇਕ ਬੇਸਹਾਰਾ ਪਸ਼ੂ ਦੇ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ 2 ਭਰਾ ਜ਼ਖਮੀ ਹੋ ਗਏ। ਉਨ੍ਹਾਂ ਨੂੰ 108 ਐਂਬੂਲੈਂਸ ਦੇ ਚਾਲਕ ਨੇ ਮੌਕੇ ’ਤੇ ਪਹੁੰਚ ਕੇ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ। ਉੱਥੇ ਡਾਕਟਰਾਂ ਨੇ ਇਕ ਨੌਜਵਾਨ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਰੈਫ਼ਰ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਿੱਕਰਖੇੜਾ ਦੇ ਵਾਸੀ ਦਲੀਪ ਕੁਮਾਰ ਅਤੇ ਸਤਪਾਲ ਪੁਤਰਾਨ ਅਮਰ ਚੰਦ ਬੀਤੀ ਰਾਤ ਕਰੀਬ 9 ਵਜੇ ਆਪਣੇ ਮੋਟਰਸਾਈਕਲ ’ਤੇ ਸੀਤੋ ਦੀ ਤਰਫੋਂ ਅਬੋਹਰ ਵੱਲ ਆ ਰਹੇ ਸੀ। ਜਦੋਂ ਉਹ ਸੀਤੋ ਹਨੂੰਮਾਨਗੜ੍ਹ ਰੋਡ ਬਾਈਪਾਸ ’ਤੇ ਪਹੁੰਚੇ ਤਾਂ ਅਚਾਨਕ ਸੜਕ ’ਤੇ ਬੇਸਹਾਰਾ ਪਸ਼ੂ ਆਉਣ ਕਾਰਨ ਉਹ ਉਸ 'ਚ ਟਕਰਾ ਕੇ ਸੜਕ ’ਤੇ ਡਿੱਗ ਪਏ ਅਤੇ ਜ਼ਖਮੀ ਹੋ ਗਏ। ਇਸ ਸਬੰਧੀ ਜਦੋਂ 108 ਐਂਬੂਲੈਂਸ ਦੇ ਚਾਲਕ ਨੂੰ ਸੂਚਨਾ ਮਿਲੀ ਤਾਂ ਤੁਰੰਤ ਉਨ੍ਹਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇੱਥੇ ਡਾਕਟਰਾਂ ਨੇ ਕਿਹਾ ਕਿ ਦਲੀਪ ਦੇ ਸਿਰ ’ਤੇ ਡੂੰਘੀ ਸੱਟ ਲੱਗੀ ਹੈ, ਜਿਸ ਕਾਰਨ ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰੈਫ਼ਰ ਕਰ ਦਿੱਤਾ ਗਿਆ, ਜਦੋਂ ਕਿ ਸਤਪਾਲ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।
ਨੌਕਰਾਣੀ ਬਣ ਕੇ ਆਈ ਕੁੜੀ ਨੇ ਮਾਲਕ ਤੇ ਪੁੱਤ ਨਾਲ ਕਰ 'ਤਾ ਕਾਰਾ, ਖ਼ੁਦ ਹੀ ਦੇਖ ਲਓ ਵੀਡੀਓ
NEXT STORY