ਪਟਿਆਲਾ (ਬਲਜਿੰਦਰ) : ਭਾਰਤੀ ਫੌਜ ਦਾ ਇਕ ਜਵਾਨ ਐਤਵਾਰ ਨੂੰ ਸਮਾਣਾ ਰੋਡ ’ਤੇ ਭਾਖੜਾ ਨਹਿਰ ’ਚ ਰੁੜ ਗਿਆ। ਜਵਾਨ ਦਾ ਨਾਂ ਨਾਇਕ ਭੁਵਨਚੰਦਰਾ ਭੱਟ ਵਾਸੀ ਉੱਤਰ ਪ੍ਰਦੇਸ਼ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਪਸਿਆਣਾ ਅੰਕੁਰਦੀਪ ਸਿੰਘ ਨੇ ਦੱਸਿਆ ਕਿ ਫਸਟ ਡੀ. ਓ. ਯੂ. ਰੈਜ਼ੀਮੈਂਟ ਦੇ 5 ਜਵਾਨ ਪਾਸ ਲੈ ਕੇ ਆਰਮੀ ਏਰੀਆ ’ਚੋਂ ਬਾਹਰ ਆਏ ਸਨ ਤੇ ਭਾਖ਼ੜਾ ਨਹਿਰ ਵਿਖੇ ਫੋਟੋ ਖਿੱਚ ਰਹੇ ਸਨ।
ਇਸ ਦੌਰਾਨ ਨਾਇਕ ਭੁਵਨਚੰਦਰਾ ਭੱਟ ਅਚਾਨਕ ਪਾਣੀ ’ਚ ਰੁੜ ਗਿਆ। ਜਦੋਂ ਪੁਲਸ ਨੂੰ ਸੂਚਨਾ ਮਿਲੀ ਤਾਂ ਗੋਤਾਖੋਰਾਂ ਨੂੰ ਸੂਚਿਤ ਕੀਤਾ ਗਿਆ ਜਿਨ੍ਹਾਂ ਵਲੋਂ ਭਾਰਤੀ ਜਵਾਨ ਦੀ ਭਾਲ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਨਾਇਕ ਭੁਵਨਚੰਦਰਾ ਭੱਟ ਦਾ ਕੋਈ ਅਤਾ-ਪਤਾ ਨਹੀਂ ਸੀ ਲੱਗਿਆ ਸੀ।
ਖੁਸ਼ੀਆਂ ’ਚ ਪਏ ਵੈਣ, ਆਈਲੈਟਸ ਕਰਨ ਜਾ ਰਹੀ ਕੁੜੀ ਨੂੰ ਰਸਤੇ ’ਚ ਮਿਲੀ ਮੌਤ, ਕੁੱਝ ਮਹੀਨੇ ਪਹਿਲਾਂ ਹੋਇਆ ਸੀ ਵਿਆਹ
NEXT STORY