ਸਮਾਣਾ (ਦਰਦ) : ਸਮਾਣਾ-ਪਾਤੜਾਂ ਸਡ਼ਕ ’ਤੇ ਪਿੰਡ ਕਕਰਾਲਾ ਭਾਈਕਾ ਦੇ ਬੱਸ ਅੱਡੇ ਨੇੜੇ 3 ਕਾਰਾਂ ਦੀ ਹੋਈ ਟੱਕਰ ’ਚ ਇਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿਚ ਇਕ ਔਰਤ ਅਤੇ ਬੱਚੇ ਸਣੇ 7 ਲੋਕ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ ਹੈ। ਜ਼ਖਮੀਆਂ ’ਚੋਂ 2 ਨੌਜਵਾਨਾਂ ਨੂੰ ਹਾਲਤ ਗੰਭੀਰ ਹੋਣ ਕਾਰਨ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦਿਆਂ ਮਵੀ ਪੁਲਸ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਸਮੇਂ ਪਾਤੜਾਂ ਵੱਲੋਂ ਆ ਰਹੀਆਂ 2 ਕਾਰਾਂ ’ਚੋਂ ਪਿਛਲੀ ਕਾਰ ਨੇ ਆਪਣੇ ਅੱਗੇ ਜਾ ਰਹੀ ਕਾਰ ਨੂੰ ਇੰਨੀ ਜ਼ਬਰਦਸਤ ਟੱਕਰ ਮਾਰੀ ਕਿ ਪਿਛਲੀ ਕਾਰ ਟੱਕਰ ਮਾਰਨ ਉਪਰੰਤ ਖੇਤਾਂ ’ਚ ਜਾ ਪਲਟੀ ਅਤੇ ਅੱਗੇ ਜਾ ਰਹੀ ਕਾਰ ਸਮਾਣਾ ਵੱਲੋਂ ਪਾਤੜਾਂ ਵੱਲ ਆ ਰਹੀ ਕਾਰ ਨਾਲ ਜਾ ਟਕਰਾਈ।
ਇਹ ਵੀ ਪੜ੍ਹੋ : ਪਰਿਵਾਰ ’ਤੇ ਆ ਟੁੱਟਾ ਦੁੱਖਾਂ ਦਾ ਪਹਾੜ, 15 ਸਾਲਾ ਪੁੱਤ ਦੀ ਲਾਸ਼ ਦੇਖ ਮਾਪਿਆਂ ਦੀਆਂ ਨਿਕਲ ਗਈਆਂ ਚੀਕਾਂ
ਹਾਦਸੇ ’ਚ 3 ਕਾਰਾਂ ’ਚ ਸਵਾਰ 1 ਔਰਤ, 1 ਬੱਚੇ ਸਣੇ 7 ਲੋਕ ਜ਼ਖਮੀ ਹੋ ਗਏ। ਜਿਨ੍ਹਾਂ ’ਚੋਂ ਕਾਰ ਚਾਲਕ ਮਾਸਟਰ ਸੁਰਿੰਦਰ ਸਿੰਘ (36) ਪੁੱਤਰ ਗਿਆਨੀ ਰਾਮ ਪਿੰਡ ਗੁਲਾੜੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਉਸ ਦੀ ਪਤਨੀ ਪੂਜਾ ਤੇ ਲੜਕਾ ਜਸਮੀਤ, ਰਣਬੀਰ ਸਿੰਘ ਖਨੌਰੀ, ਸੰਦੀਪ ਕੁਮਾਰ ਨਰਵਾਣਾ, ਬੰਟੀ, ਜਗਸੀਰ ਤੇ ਮਿੰਟੂ ਵਾਸੀ ਪਾਤੜਾਂ ਜ਼ਖਮੀ ਹੋ ਗਏ। ਇਨ੍ਹਾਂ ’ਚੋਂ ਬੰਟੀ ਅਤੇ ਰਣਬੀਰ ਨੂੰ ਮੁੱਢਲੀ ਸਹਾਇਤਾ ਉਪਰੰਤ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਜਾਂਚ ਅਧਿਕਾਰੀ ਅਨੁਸਾਰ ਤਿੰਨੇ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ’ਚ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੁੱਤ ਨੂੰ ਕੈਨੇਡਾ ਭੇਜਣ ਲਈ 7 ਬੈਂਡ ਵਾਲੀ ਕੁੜੀ ਨਾਲ ਕਰਵਾਇਆ ਵਿਆਹ, ਮਹੀਨੇ ’ਚ ਹੀ ਚੰਨ ਚਾੜ੍ਹ ਗਈ ਨੂੰਹ ਰਾਣੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਭ੍ਰਿਸ਼ਟਾਚਾਰੀਆਂ 'ਤੇ ਨਕੇਲ ਕੱਸਣ ਲਈ ਵੱਡੇ ਐਕਸ਼ਨ ਦੀ ਤਿਆਰੀ 'ਚ ਮਾਨ ਸਰਕਾਰ
NEXT STORY