ਸਮਰਾਲਾ (ਸੰਜੇ ਗਰਗ) : ਸਮਰਾਲਾ ਦੇ ਨਜ਼ਦੀਕ ਪੈਂਦੇ ਪਿੰਡ ਪਪੜੋਦੀ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਫੁੱਲ ਵੇਚਣ ਵਾਲੇ ਨੇ ਆਪਣੇ ਪੁੱਤ ਨੂੰ ਕੈਨੇਡਾ ਭੇਜਣ ਲਈ ਪੁੱਤ ਦਾ ਵਿਆਹ ਆਈਲੈਟਸ ਵਿਚ 7 ਬੈਂਡ ਹਾਸਲ ਕਰਨ ਵਾਲੀ ਸ਼ਹਿਨਾਜ਼ ਵਾਲੀਆ ਪਿੰਡ ਬੜਾ ਦੋਦਪੁਰ (ਚਮਕੌਰ ਸਾਹਿਬ) ਨਾਲ ਕਰ ਦਿੱਤਾ। ਸ਼ਹਿਨਾਜ਼ ਵਾਲੀਆ ਨੂੰ ਵਿਦੇਸ਼ ਭੇਜਣ ਦਾ ਖ਼ਰਚਾ ਤਾਂ ਪਰਿਵਾਰ ਨੇ ਹੀ ਕਰਨਾ ਹੀ ਸੀ ਸਗੋਂ ਆਪਣੇ ਪੁੱਤਰ ਦੇ ਵਿਆਹ ਦੇ ਚਾਅ ਨੂੰ ਪੂਰਾ ਕਰਨ ਲਈ ਵੀ ਪਰਿਵਾਰ ਨੇ ਮੰਗਣੀ ਅਤੇ ਵਿਆਹ ਦਾ ਵੀ ਸਾਰਾ ਖ਼ਰਚਾ ਚੁੱਕਿਆ। ਲੜਕਾ ਦਾ ਪਿਤਾ ਬਲਵਿੰਦਰ ਸਿੰਘ ਫੁੱਲ ਵੇਚਣ ਦਾ ਕੰਮ ਕਰਦਾ ਹੈ, ਉਸ ਨੇ ਆਪਣੇ ਪੁੱਤਰ ਦੇ ਸੁਨਹਿਰੀ ਭਵਿੱਖ ਨੂੰ ਦੇਖਦੇ ਹੋਏ 18 ਲੱਖ ਰੁਪਏ ਦੀ ਰਾਸ਼ੀ ਵਿਆਜ਼ ’ਤੇ ਫੜੀ ਜਿਸ ਨਾਲ ਆਪਣੀ ਨੂੰਹ ਸ਼ਹਿਨਾਜ ਵਾਲੀਆ ਦੇ ਵਿਦੇਸ਼ ਭੇਜਣ ਦਾ ਪ੍ਰਬੰਧ ਕੀਤਾ। ਇਸ ਤੋਂ ਇਲਾਵਾ ਆਪਣੇ ਪੁੱਤਰ ਦੇ ਵਿਆਹ ਦੇ ਚਾਅ ਪੂਰੇ ਕਰਨ ਲਈ ਬੈਂਕ ਤੋਂ 10 ਲੱਖ ਰੁਪਏ ਦਾ ਲੋਨ ਲਿਆ। ਜਿਸ ਵਿਚ ਕੁੱਲ ਮਿਲਾ ਕੇ ਉਨ੍ਹਾਂ ਦਾ 30 ਲੱਖ ਰੁਪਏ ਦਾ ਖਰਚਾ ਆਇਆ।
ਇਹ ਵੀ ਪੜ੍ਹੋ : 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵਿਭਾਗ ਨੇ ਲਿਆ ਵੱਡਾ ਫ਼ੈਸਲਾ
ਵਿਆਹ ਤੋਂ 25 ਦਿਨ ਬਾਅਦ ਹੀ ਸ਼ਹਿਨਾਜ਼ ਦਾ ਪਿਤਾ ਪੁਲਸ ਨਾਲ ਲੈ ਕੇ ਆਪਣੀ ਧੀ ਨੂੰ ਲੈਣ ਆ ਗਿਆ। ਉਕਤ ਨੇ ਦੋਸ਼ ਲਗਾਇਆ ਕਿ ਉਸ ਦੀ ਧੀ ਨੂੰ ਸਹੁਰਾ ਪਰਿਵਾਰ ਤੰਗ ਪ੍ਰੇਸ਼ਾਨ ਕਰਦਾ ਹੈ ਅਤੇ ਉਸ ਨੂੰ ਬੰਧਕ ਬਣਾਇਆ ਹੈ। ਇਸ ’ਤੇ ਜਦੋਂ ਪੁਲਸ ਨੇ ਜਾਂਚ ਕੀਤੀ ਤਾਂ ਦੋਸ਼ ਝੂਠੇ ਪਾਏ ਗਏ। ਇਸ ਦੌਰਾਨ ਲੜਕੀ ਦੇ ਪਿਤਾ ਨੇ ਰੋਪੜ ਦੇ ਐੱਸ. ਐੱਸ. ਪੀ. ਨੂੰ ਪੱਤਰ ਲਿਖ ਕੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਤੋਂ ਦਾਜ ਦੀ ਮੰਗ ਕੀਤੀ ਜਾ ਰਹੀ ਹੈ। ਰੋਪੜ ਦੇ ਐੱਸ. ਐੱਸ. ਪੀ. ਨੇ ਜਦੋਂ ਜਾਂਚ ਦੇ ਹੁਕਮ ਦਿੱਤੇ ਤਾਂ ਇਹ ਦੋਸ਼ ਵੀ ਝੂਠੇ ਪਾਏ ਗਏ। ਜਿਸ ਤੋਂ ਬਾਅਦ ਲੜਕੀ ਅਤੇ ਉਸ ਦੇ ਪਿਤਾ ਸਮੇਤ ਕੁੱਲ ਚਾਰ ਲੋਕਾਂ ’ਤੇ ਮਾਮਲਾ ਦਰਜ ਕਰ ਲਿਆ ਗਿਆ। ਪਰਿਵਾਰ ਨੇ ਦੋਸ਼ ਲਗਾਇਆ ਕਿ ਕੁੜੀ ਉਨ੍ਹਾਂ ਨੂੰ ਧੋਖਾ ਦੇ ਕੇ ਹੁਣ ਵਿਦੇਸ਼ ਚਲੀ ਗਈ ਹੈ। ਪਰਿਵਾਰ ਨੇ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਮੁਲਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਜਲੰਧਰ ’ਚ ਵੱਡੀ ਘਟਨਾ, ਭਰਾ ਦੀ ਸ਼ੱਕੀ ਹਾਲਾਤ ’ਚ ਹੋਈ ਮੌਤ ਤੋਂ ਬਾਅਦ ਭੈਣ ਨੇ ਕੀਤੀ ਖ਼ੁਦਕੁਸ਼ੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਕੈਨੇਡਾ ਘੁੰਮਣ ਦਾ ਸੁਨਹਿਰੀ ਮੌਕਾ, ਬਿਨਾਂ ਪੜ੍ਹਾਈ ਤੇ ਸਪਾਂਸਰਸ਼ਿਪ ਮਿਲੇਗਾ ਵੀਜ਼ਾ, ਜਾਣੋ ਕਿਵੇਂ
NEXT STORY