ਬਨੂੜ (ਗੁਰਪਾਲ) : ਥਾਣਾ ਬਨੂੜ ਅਧੀਨ ਪੈਂਦੇ ਪਿੰਡ ਅਬਰਾਵਾਂ ਤੋਂ ਮਾਣਕਪੁਰ ਨੂੰ ਜਾਂਦੀ ਲਿੰਕ ਸੜਕ ’ਤੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਜ਼ਖਮੀ ਹੋਏ ਅਣਪਛਾਤੇ ਪਰਵਾਸੀ ਪਤੀ-ਪਤਨੀ ਦੀ ਇਲਾਜ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏ. ਐੱਸ. ਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਅਬਰਾਵਾਂ ਤੋਂ ਮਾਣਕਪੁਰ ਨੂੰ ਜਾਂਦੀ ਲਿੰਕ ਸੜਕ ’ਤੇ ਅਣਪਛਾਤੀ ਕਾਰ ਨੇ ਇਕ ਪਰਵਾਸੀ ਪਤੀ-ਪਤਨੀ ਨੂੰ ਟੱਕਰ ਮਾਰ ਦਿੱਤੀ ਸੀ, ਇਸ ਹਾਦਸੇ ਵਿਚ ਦੋਵੇਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ ਜਿਨ੍ਹਾਂ ਨੂੰ ਇਲਾਜ ਲਈ ਚੁੱਕ ਕੇ ਹਸਪਤਾਲ ਗਿਆ। ਜਿੱਥੇ ਇਲਾਜ ਦੌਰਾਨ ਦੋਵੇਂ ਪਤੀ ਪਤਨੀ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਦਮ ਤੋੜ ਗਏ ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਉਮਰ 50 ਸਾਲ ਤੇ ਉਸ ਨੇ ਪੈਂਟ ਕਮੀਜ਼ ਤੇ ਕੋਟੀ ਪਾਈ ਹੋਈ ਸੀ। ਇਸੇ ਤਰ੍ਹਾਂ ਉਸ ਦੀ ਪਤਨੀ ਨੇ ਵੀ ਸੂਟ ਤੇ ਕੋਟੀ ਪਾਈ ਹੋਈ ਸੀ। ਨੇੜਲੇ ਪਿੰਡਾਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇਹ ਦੋਵੇਂ ਅਣਪਛਾਤੇ ਪਰਵਾਸੀ ਪਤੀ-ਪਤਨੀ ਨੇੜੇ ਦੇ ਪਿੰਡਾਂ ਦੇ ਕਿਸਾਨਾਂ ਕੋਲ ਮਿਹਨਤ ਮਜ਼ਦੂਰੀ ਕਰਦੇ ਸਨ ਤੇ ਕਿਸੇ ਇਕ ਥਾਂ ’ਤੇ ਪੱਕਾ ਨਹੀਂ ਰਹਿੰਦੇ ਸਨ ਜਿਸ ਕਰਕੇ ਇਨ੍ਹਾਂ ਦਾ ਕੋਈ ਪਤਾ ਨਹੀਂ ਲੱਗਿਆ ਤੇ ਨਾ ਹੀ ਇਨ੍ਹਾਂ ਕੋਲੋਂ ਕੋਈ ਪਹਿਚਾਣ ਵਾਸਤੇ ਸਬੂਤ ਮਿਲੇ ਹਨ। ਜਿਸ ਕਾਰਨ ਇਨ੍ਹਾਂ ਦੋਵੇਂ ਅਣਪਛਾਤੇ ਪਤੀ ਪਤਨੀ ਦੀਆਂ ਲਾਸ਼ਾਂ ਨੂੰ ਰਾਜਪੁਰਾ ਦੇ ਏ. ਪੀ. ਜੈਨ ਹਸਪਤਾਲ ਦੀ ਮੋਰਚਰੀ ਵਿਚ 72 ਘੰਟੇ ਲਈ ਪਹਿਚਾਣ ਵਾਸਤੇ ਰੱਖਿਆ ਗਿਆ ਹੈ।
ਭਾਜਪਾ ਨਾਲ ਗਠਜੋੜ ਪੰਜਾਬ ਦੇ ਭਵਿੱਖ ਲਈ ਫਾਇਦੇਮੰਦ ਸਾਬਤ ਹੋਵੇਗਾ : ਢੀਂਡਸਾ
NEXT STORY