ਲੁਧਿਆਣਾ (ਰਾਜ) : ਹੰਬੜਾਂ ਰੋਡ 'ਤੇ ਤੇਜ਼ ਰਫ਼ਤਾਰ ਜ਼ੈੱਨ-ਏਸਟੀਲੋ ਅਤੇ ਵਰਨਾ ਕਾਰ ਦੀ ਸਾਹਮੋ-ਸਾਹਮਣੇ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਗੱਡੀਆਂ ਦੇ ਪਰਖੱਚੇ ਉੱਡ ਗਏ। ਵਰਨਾ ਕਾਰ ਦਾ ਚਾਲਕ ਸ਼ੀਸ਼ਾ ਤੋੜ ਕੇ ਬਾਹਰ ਕਈ ਫੁੱਟ ਤੱਕ ਜਾ ਡਿੱਗਾ, ਜਦਕਿ ਜ਼ੈੱਨ ਕਾਰ ਦਾ ਚਾਲਕ ਅੰਦਰ ਹੀ ਫਸਿਆ ਰਿਹਾ। ਹਾਦਸੇ ਵਿਚ ਦੋਵਾਂ ਦੀ ਮੌਤ ਹੋ ਗਈ। ਹਾਦਸਾ ਦੇਖ ਕੇ ਪਿੰਡ ਦੋ ਲੋਕ ਇਕੱਠੇ ਹੋ ਗਏ ਜਿਨ੍ਹਾਂ ਨੇ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਥਾਣਾ ਪੀ.ਏ.ਯੂ. ਦੀ ਪੁਲਸ ਮੌਕੇ 'ਤੇ ਪੁੱਜੀ। ਪੁਲਸ ਨੂੰ ਮ੍ਰਿਤਕਾਂ ਦੀ ਪਛਾਣ ਜ਼ੈੱਨ ਕਾਰ ਚਾਲਕ ਬਲਜੀਤ ਸਿੰਘ (60), ਜੋ ਕਿ ਬੀ.ਆਰ.ਐੱਸ. ਨਗਰ ਦਾ ਰਹਿਣ ਵਾਲਾ ਸੀ, ਜਦੋਂਕਿ ਵਰਨਾ ਕਾਰ ਚਾਲਕ ਪ੍ਰਣਵ ਗਿਰੀ (22) ਹੈ ਜੋ ਕਿ ਚੰਦਰ ਨਗਰ ਦਾ ਰਹਿਣ ਵਾਲਾ ਹੈ। ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰਖਵਾ ਦਿੱਤੀਆਂ ਹਨ।ਹਾਦਸਾ ਸ਼ਨੀਵਾਰ ਦੀ ਸਵੇਰ ਕਰੀਬ 10 ਵਜੇ ਦਾ ਹੈ।
ਇਹ ਵੀ ਪੜ੍ਹੋ : ਖੰਨਾ ਦੇ ਫਲਾਈ ਓਵਰ 'ਤੇ ਵਾਪਰਿਆ ਰੌਂਗਟੇ ਖੜ੍ਹੇ ਕਰਨ ਵਾਲਾ ਹਾਦਸਾ, ਵੀਡੀਓ ਦੇਖ ਨਿਕਲੇਗਾ ਤ੍ਰਾਹ
ਜਾਣਕਾਰੀ ਮੁਤਾਬਕ ਬਲਜੀਤ ਸਿੰਘ, ਹੰਬੜਾਂ ਵਿਚ ਸਥਿਤ ਡੌਲਫਿਨ ਟਾਇਰ ਕੰਪਨੀ ਵਿਚ ਮੈਨੇਜਰ ਸੀ, ਜਦੋਂਕਿ ਪ੍ਰਣਵ ਦੀ ਹੰਬੜਾਂ ਵਿਚ ਕੈਮੀਕਲ ਫੈਕਟਰੀ ਹੈ। ਬਲਜੀਤ ਸਿੰਘ ਜ਼ੈੱਨ ਏਸਟੀਲੋ 'ਤੇ ਟਾਇਰ ਕੰਪਨੀ ਜਾਣ ਲਈ ਨਿਕਲਿਆ ਸੀ, ਜਦਕਿ ਪ੍ਰਣਵ ਕੈਮੀਕਲ ਫੈਕਟਰੀ ਤੋਂ ਵਾਪਸ ਘਰ ਜਾ ਰਿਹਾ ਸੀ। ਹੰਬੜਾਂ ਰੋਡ ਸਥਿਤ ਪਿੰਡ ਬਸੈਮੀ ਦੇ ਕੋਲ ਦੋਵਾਂ ਗੱਡੀਆਂ ਵਿਚ ਆਹਮੋ-ਸਾਹਮਣੇ ਟੱਕਰ ਹੋ ਗਈ।
ਇਹ ਵੀ ਪੜ੍ਹੋ : ਮੁਕੇਰੀਆਂ 'ਚ ਕੋਰੋਨਾ ਦਾ ਕਹਿਰ, ਇਕੋ ਪਰਿਵਾਰ ਦੇ 14 ਜੀਅ ਆਏ ਪਾਜ਼ੇਟਿਵ
ਟੱਕਰ ਇੰਨੀ ਭਿਆਨਕ ਸੀ ਕਿ ਜ਼ੈੱਨ ਕਾਰ ਘੁੰਮਦੀ ਹੋਈ ਦਰਖਤ ਨਾਲ ਜਾ ਟਕਰਾਈ ਅਤੇ ਖੇਤਾਂ ਵਿਚ ਜਾ ਵੜੀ। ਜਦਕਿ ਵਰਨਾ ਵੀ ਇਕ ਸਾਈਡ ਤੋਂ ਦੂਜੀ ਸਾਈਡ ਵੱਲ ਆ ਗਈ। ਉਸ ਦਾ ਫਰੰਟ ਸ਼ੀਸ਼ਾ ਟੁੱਟ ਗਿਆ ਸੀ। ਚਾਲਕ ਸ਼ੀਸ਼ੇ ਤੋਂ ਹੁੰਦੇ ਹੋਏ ਬਾਹਰ ਨਿਕਲ ਕੇ ਸੜਕ 'ਤੇ ਡਿੱਗ ਗਿਆ ਸੀ। ਹਾਦਸੇ ਵਿਚ ਦੋਵੇਂ ਹੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਪਿੰਡ ਦੇ ਲੋਕਾਂ ਨੇ ਹਾਦਸਾ ਦੇਖਿਆ ਅਤੇ ਦੋਵਾਂ ਨੂੰ ਹਸਪਤਾਲ ਪਹੁੰਚਾਇਆ ਪਰ ਉੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤ ਐਲਾਨ ਦਿੱਤਾ ਸੀ।
ਇਹ ਵੀ ਪੜ੍ਹੋ : ਗੁਰਦਾਸਪੁਰ 'ਚ ਨੌਜਵਾਨ ਨੂੰ ਗੋਲੀ ਮਾਰ ਕੇ ਖੋਹੀ ਵਰਨਾ ਕਾਰ, ਪੁਲਸ ਨੇ ਜਾਰੀ ਕੀਤਾ ਅਲਰਟ
ਮਾਤਾ-ਪਿਤਾ ਦਾ ਇਕਲੌਤਾ ਪੁੱਤ ਸੀ ਪ੍ਰਣਵ
ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਬਲਜੀਤ ਸਿੰਘ ਦੇ ਦੋ ਬੱਚੇ ਹਨ ਜੋ ਕਿ ਵਿਆਹੇ ਹੋਏ ਹਨ। ਜਦਕਿ ਵਰਨਾ ਕਾਰ ਚਾਲਕ ਮ੍ਰਿਤਕ ਪ੍ਰਣਵ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤ ਸੀ। ਉਹ ਸਵੇਰ ਹੀ ਘਰੋਂ ਕਿਸੇ ਕੰਮ ਫੈਕਟਰੀ ਗਿਆ ਸੀ। ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਹਾਦਸਾ ਹੋ ਗਿਆ। ਇਸ ਮਾਮਲੇ ਵਿਚ ਦੋਵੇਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਬੁਲਾ ਕੇ ਉਨ੍ਹਾਂ ਦੇ ਬਿਆਨ ਲਏ ਗਏ ਹਨ ਅਤੇ 174 ਦੀ ਕਾਰਵਾਈ ਕੀਤੀ ਗਈ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ : ਦੁਬਈ ਤੋਂ ਅੰਮ੍ਰਿਤਸਰ ਪੁੱਜੀ ਉਡਾਣ 'ਚ ਤਲਾਸ਼ੀ ਦੌਰਾਨ ਹੋਇਆ ਵੱਡਾ ਖੁਲਾਸਾ, ਸੁਰੱਖਿਆ ਏਜੰਸੀਆਂ ਵੀ ਹੈਰਾਨ
ਮੁਕੇਰੀਆਂ 'ਚ ਕੋਰੋਨਾ ਦਾ ਕਹਿਰ, ਇਕੋ ਪਰਿਵਾਰ ਦੇ 14 ਜੀਅ ਆਏ ਪਾਜ਼ੇਟਿਵ
NEXT STORY