ਪਟਿਆਲਾ (ਜੋਸਨ)—ਪਟਿਆਲਾ ਤੋਂ ਸੰਗਰੂਰ ਨੂੰ ਜਾਂਦੀ ਸੜਕ ਪਾਸਿਆਣਾ ਬਾਈਪਾਸ 'ਤੇ ਸੜਕ ਹਾਦਸੇ 'ਚ ਇਕ ਦੀ ਮੌਤ ਅਤੇ ਤਿੰਨ ਜਾਣਿਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਪਰਿਵਾਰ ਆਪਣੇ ਮੁੰਡੇ ਅਤਿੰਦਰਪਾਲ ਸਿੰਘ ਨੂੰ ਕੈਨੇਡਾ ਲਈ ਏਅਰ ਪੋਰਟ ਦਿੱਲੀ ਛੱਡ ਕੇ ਵਾਪਸ ਭਵਾਨੀਗੜ੍ਹ ਜਾ ਰਹੇ ਸਨ। ਬਾਈਪਾਸ ਨੇੜੇ ਜਦੋਂ ਗੱਡੀ ਪੁੱਜੀ ਤਾਂ ਅਚਾਨਕ ਗੱਡੀ ਦਾ ਸੰਤੁਲਨ ਵਿਗੜ ਗਿਆ ਜੋ ਖਤਨਾਂ 'ਚ ਡਿਗ ਪਈ।
![PunjabKesari](https://static.jagbani.com/multimedia/13_35_004462413vf-ll.jpg)
ਇਸ ਹਾਦਸੇ 'ਚ ਗੱਡੀ ਚਾਲਕ ਰਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ,ਜਦਕਿ ਗੱਡੀ 'ਚ ਸਵਾਰ ਉਨ੍ਹਾਂ ਦੇ ਪਿਤਾ ਸੁਤਤਰ ਸਿੰਘ ਅਤੇ ਦੋ ਹੋਰ ਰਿਸ਼ਤੇਦਾਰ ਜਗਜੀਤ ਸਿੰਘ ਅਤੇ ਰਾਗਬੀਰ ਸਿੰਘ ਜ਼ਖਮੀ ਹਨ, ਜਿਨ੍ਹਾਂ ਦਾ ਨੇੜੇ ਹਸਪਤਾਲ 'ਚ ਜੇਰੇ ਇਲਾਜ ਚੱਲ ਰਿਹਾ ਹੈ।
5 ਕਰੋੜ ਦੀ ਹੈਰੋਇਨ ਤੇ ਅਸਲੇ ਸਣੇ 3 ਤਸਕਰ ਚੜ੍ਹੇ ਪੁਲਸ ਅੜ੍ਹੀਕੇ (ਵੀਡੀਓ)
NEXT STORY