ਪਟਿਆਲਾ (ਬਲਜਿੰਦਰ) - ਭਾਦਸੋਂ ਰੋਡ 'ਤੇ ਜੇਲ ਦੇ ਨਾਲ ਸਾਨ੍ਹ ਅੱਗੇ ਆਉਣ ਕਾਰਨ ਕਾਰ ਸਿੱਧੀ ਕੰਧ ਵਿਚ ਜਾ ਵੱਜੀ, ਜਿਸ ਨਾਲ ਕਾਰ ਚਾਲਕ ਜ਼ਖਮੀ ਹੋ ਗਿਆ। ਇਸੇ ਇਕੋ ਥਾਂ 'ਤੇ ਪਿਛਲੇ 6 ਮਹੀਨਿਆਂ ਵਿਚ ਵਾਪਰਿਆ ਇਹ ਅੱਠਵਾਂ ਹਾਦਸਾ ਹੈ। ਇਸ ਨੂੰ ਲੈ ਕੇ ਇਲਾਕੇ ਦੇ ਲੋਕਾਂ ਵਿਚ ਕਾਫੀ ਦਹਿਸ਼ਤ ਪਾਈ ਜਾ ਰਹੀ ਹੈ। ਇਥੇ ਜੇਲ ਦੀ ਕੰਧ ਨਾਲ ਕੂੜੇ ਦਾ ਢੇਰ ਪਿਆ ਹੁੰਦਾ ਹੈ, ਜਿਥੇ ਆਵਾਰਾ ਪਸ਼ੂ ਵੱਡੀ ਗਿਣਤੀ ਵਿਚ ਜਮ੍ਹਾ ਹੋ ਜਾਂਦੇ ਹਨ, ਜਿਸ ਕਾਰਨ ਇਸ ਥਾਂ 'ਤੇ ਅਕਸਰ ਹੀ ਹਾਦਸੇ ਵਾਪਰਦੇ ਰਹਿੰਦੇ ਹਨ।
ਮੁਲਜ਼ਮ ਨੂੰ ਹਿਰਾਸਤ 'ਚ ਨਾ ਲੈਣ ਦਾ ਵਿਰੋਧ, ਕੀਤੀ ਨਾਅਰੇਬਾਜ਼ੀ
NEXT STORY