ਧੂਰੀ(ਸੰਜੀਵ ਜੈਨ)- ਸ਼ਹਿਰ 'ਚ ਦਿਨੋ-ਦਿਨ ਵੱਧ ਰਹੇ ਬੇਸਹਾਰਾ ਪਸ਼ੂਆਂ ਕਾਰਨ ਵਾਪਰ ਰਹੇ ਸੜਕ ਹਾਦਸਿਆਂ ਦੇ ਮੱਦੇਨਜ਼ਰ ਥਾਣਾ ਸਿਟੀ ਧੂਰੀ ਦੇ ਮੁਖੀ ਗੁਰਮੀਤ ਸਿੰਘ ਦੇ ਯਤਨਾਂ ਸਦਕਾ ਸਮਾਜਸੇਵੀ ਸੰਸਥਾਵਾਂ ਦੇ ਆਗੂਆਂ ਦੀ ਇਕ ਅਹਿਮ ਮੀਟਿੰਗ ਸਾਂਝ ਕੇਂਦਰ ਧੂਰੀ ਵਿਖੇ ਹੋਈ। ਮੀਟਿੰਗ 'ਚ ਮੌਜੂਦ ਗਊਸ਼ਾਲਾ ਕਮੇਟੀ ਦੇ ਮੁਖੀ ਮਹਾਸ਼ਾ ਪ੍ਰਤਿਗਿਆ ਪਾਲ, ਹਜ਼ਾਰੀ ਲਾਲ ਗਰਗ, ਸੰਜੇ ਸਿੰਗਲਾ, ਨਰੇਸ਼ ਕੁਮਾਰ ਮੰਗੀ, ਜਨਕ ਰਾਜ ਮੀਮਸਾ, ਸਤੀਸ਼ ਚੰਦ ਅਰੋੜਾ, ਮਨਜੀਤ ਬਖਸ਼ੀ ਆਦਿ ਨੇ ਇਸ ਸਮੱਸਿਆ ਨੂੰ ਲੈ ਕੇ ਆਪਣੇ ਵਿਚਾਰ ਰੱਖੇ। ਇਸ ਮੌਕੇ ਥਾਣਾ ਮੁਖੀ ਗੁਰਮੀਤ ਸਿੰਘ ਨੇ ਬੇਸਹਾਰਾ ਪਸ਼ੂਆਂ ਕਾਰਨ ਹੋਣ ਵਾਲੇ ਹਾਦਸਿਆਂ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਸਮੱਸਿਆ ਦਾ ਕੋਈ ਸਥਾਈ ਹੱਲ ਕੱਢਿਆ ਜਾਣਾ ਬੇਹੱਦ ਜ਼ਰੂਰੀ ਹੈ। ਐੱਸ. ਡੀ. ਐੱਮ. ਧੂਰੀ ਵੱਲੋਂ ਸ਼ਹਿਰ 'ਚ ਘੁੰਮ ਰਹੇ ਬੇਸਹਾਰਾ ਪਸ਼ੂਆਂ ਨੂੰ ਝਨੇੜੀ ਵਿਖੇ ਸਥਿਤ ਗਊਸ਼ਾਲਾ ਵਿਖੇ ਭੇਜਣ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਜਲਦੀ ਹੀ ਸ਼ਹਿਰ ਵਾਸੀਆਂ ਨੂੰ ਇਸ ਸਮੱਸਿਆ ਤੋਂ ਨਿਜਾਤ ਮਿਲੇਗੀ। ਇਸ ਮੌਕੇ ਸਾਂਝ ਕੇਂਦਰ ਦੇ ਇੰਚਾਰਜ ਹਰਮੋਹਿੰਦਰ ਸਿੰਘ, ਅਮਰੀਕ ਸਿੰਘ ਕਾਲਾ ਐੱਮ.ਸੀ., ਅਜੇ ਪਰੋਚਾ ਐੱਮ.ਸੀ., ਦੀਪਕ ਗੋਇਲ ਪ੍ਰਧਾਨ ਅਗਰਵਾਲ ਸਮਾਜ ਸਭਾ, ਮਲਕੀਤ ਚਾਂਗਲੀ, ਤਰਸੇਮ ਮਿੱਤਲ, ਬਸੰਤ ਕੁਮਾਰ ਅਤੇ ਰਜਿੰਦਰ ਮਹਿਤਾ ਆਦਿ ਵੀ ਮੌਜੂਦ ਸਨ।
ਪੁੱਡਾ ਦੀ ਪਾਰਕਿੰਗ 'ਤੇ ਕਬਜ਼ਾ ਕਰ ਕੇ ਨਗਰ ਕੌਂਸਲ ਨੇ ਲਾਏ ਕੂੜੇ ਦੇ ਢੇਰ
NEXT STORY