ਜਲੰਧਰ(ਮਹੇਸ਼, ਗੁਲਸ਼ਨ)- ਗੁਰੂ ਨਾਨਕਪੁਰਾ ਰੇਲਵੇ ਫਾਟਕ 'ਤੇ ਸ਼ਨੀਵਾਰ ਨੂੰ ਸਵੇਰੇ 6 ਵਜੇ ਦੇ ਕਰੀਬ ਇਕ ਔਰਤ ਦੀ ਟਰੇਨ ਥੱਲੇ ਆਉਣ ਕਾਰਨ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਚੰਦਰਲੇਖਾ (65) ਪਤਨੀ ਸੁਰਿੰਦਰ ਕੁਮਾਰ ਵਾਸੀ ਗੁਰੂ ਨਾਨਕਪੁਰਾ ਵੈਸਟ ਥਾਣਾ ਰਾਮਾ ਮੰਡੀ ਦੇ ਤੌਰ 'ਤੇ ਹੋਈ ਹੈ। ਇਹ ਹਾਦਸਾ ਉਸ ਸਮੇਂ ਹੋਇਆ ਦੱਸਿਆ ਜਾ ਰਿਹਾ ਹੈ ਜਦੋਂ ਮ੍ਰਿਤਕਾ ਚੰਦਰਲੇਖਾ ਲਾਈਨਾਂ ਕਰਾਸ ਕਰ ਰਹੀ ਸੀ ਕਿ ਅਚਾਨਕ ਜਲੰਧਰ ਤੋਂ ਲੁਧਿਆਣਾ ਜਾ ਰਹੀ ਟਰੇਨ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਰੇਲਵੇ ਪੁਲਸ ਸਿਟੀ ਦੇ ਏ. ਐੱਸ. ਆਈ. ਨਾਜਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮ੍ਰਿਤਕਾ ਨੇ ਖੁਦਕੁਸ਼ੀ ਕੀਤੀ ਹੈ ਪਰ ਪਰਿਵਾਰ ਦੇ ਲੋਕਾਂ ਨੇ ਅਜਿਹਾ ਕੋਈ ਸ਼ੱਕ ਨਾ ਜਤਾਉਂਦੇ ਹੋਏ ਬਿਆਨ ਦਿੱਤੇ ਕਿ ਚੰਦਰਲੇਖਾ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦੀ ਸੀ, ਜਿਸ ਕਾਰਨ ਉਹ ਲਾਈਨਾਂ ਕਰਾਸ ਕਰਦੇ ਸਮੇਂ ਟਰੈਕ ਨੂੰ ਨਹੀਂ ਦੇਖ ਸਕੀ। ਰੇਲਵੇ ਪੁਲਸ ਨੇ ਫਿਲਹਾਲ 174 ਦੀ ਕਾਰਵਾਈ ਕਰਦੇ ਹੋਏ ਮ੍ਰਿਤਕਾ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ। ਖੁਦਕੁਸ਼ੀ ਦੇ ਜਤਾਏ ਜਾ ਰਹੇ ਸ਼ੱਕ ਨੂੰ ਲੈ ਕੇ ਰੇਲਵੇ ਪੁਲਸ ਨੇ ਜਾਂਚ ਜਾਰੀ ਰੱਖੀ ਹੋਈ ਹੈ।
ਪੁਲਸ ਵੱਲੋਂ ਸ਼ੱਕੀ ਘਰਾਂ ਦੀ ਤਲਾਸ਼ੀ
NEXT STORY