ਜਲੰਧਰ(ਰਾਜੇਸ਼)-ਪੁਲਸ ਵੱਲੋਂ ਬਸਤੀ ਦਾਨਿਸ਼ਮੰਦਾਂ ਤੇ ਗੁਰੂ ਨਾਨਕ ਨਗਰ 'ਚ ਕੀਤੀ ਗਈ ਸਰਚ ਦੌਰਾਨ ਕਈ ਸ਼ੱਕੀ ਲੋਕਾਂ ਨੂੰ ਜਿਥੇ ਪੁਲਸ ਨੇ ਕਾਬੂ ਕੀਤਾ, ਉਥੇ ਕਈਆਂ ਦੇ ਘਰਾਂ ਦੀ ਤਲਾਸ਼ੀ ਲਈ। ਇਸ ਤਲਾਸ਼ੀ ਮੁਹਿੰਮ ਦੌਰਾਨ ਪੁਲਸ ਨੂੰ ਦੇਖ ਕੇ ਕਈ ਸ਼ਰਾਬ ਸਮੱਗਲਰ ਘਰੋਂ ਫਰਾਰ ਹੋ ਗਏ। ਸਰਚ ਮੁਹਿੰਮ ਦੌਰਾਨ ਪੁਲਸ ਨੂੰ ਇਕ ਸ਼ਰਾਬ ਸਮੱਗਲਰ ਦੇ ਘਰੋਂ 3 ਪੇਟੀਆਂ ਸ਼ਰਾਬ ਬਰਾਮਦ ਹੋਈ ਹੈ, ਜਦਕਿ ਸਮੱਗਲਰ ਮੌਕੇ ਤੋਂ ਪੁਲਸ ਨੂੰ ਦੇਖਦੇ ਹੀ ਫਰਾਰ ਹੋ ਗਿਆ। ਫਰਾਰ ਸ਼ਰਾਬ ਸਮੱਗਲਰ ਦੀ ਪਛਾਣ ਮਦਾਰੀ ਨਾਂ ਵਜੋਂ ਹੋਈ ਹੈ, ਜਿਸ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਏ. ਸੀ. ਪੀ. ਕੈਲਾਸ਼ ਚੰਦਰ, ਏ. ਸੀ. ਪੀ. ਸੁਰਿੰਦਰ ਪਾਲ ਧੋਗੜੀ, ਏ. ਸੀ. ਪੀ. ਜਸਪ੍ਰੀਤ ਸਿੰਘ, ਥਾਣਾ ਭਾਰਗੋ ਕੈਂਪ ਦੇ ਇੰਸਪੈਕਟਰ ਜੀਵਨ ਸਿੰਘ ਤੇ ਥਾਣਾ 5 ਦੀ ਪੁਲਸ ਨੇ ਗੁਰੂ ਨਾਨਕ ਕਾਲੋਨੀ ਤੇ ਬਸਤੀ ਦਾਨਿਸ਼ਮੰਦਾਂ 'ਚ ਸ਼ੱਕੀ ਲੋਕਾਂ ਦੇ ਘਰਾਂ 'ਚ ਭਾਰੀ ਪੁਲਸ ਫੋਰਸ ਸਮੇਤ ਛਾਪਾਮਾਰੀ ਕੀਤੀ ਤਾਂ ਪੁਲਸ ਨੂੰ ਦੇਖ ਕੇ ਕਈ ਨੌਜਵਾਨ ਘਰਾਂ ਤੋਂ ਫਰਾਰ ਹੋ ਗਏ। ਪੁਲਸ ਨੇ ਮਦਾਰੀ ਨਾਂ ਦੇ ਸ਼ਰਾਬ ਸਮੱਗਲਰ ਦੇ ਘਰ ਰੇਡ ਕੀਤੀ ਤਾਂ ਪੁਲਸ ਨੂੰ ਉਸ ਦੇ ਘਰ ਤੋਂ 3 ਪੇਟੀਆਂ ਸ਼ਰਾਬ ਬਰਾਮਦ ਹੋਈ, ਜਿਸ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਦਿੱਤਾ ਹੈ। ਸ਼ਰਾਬ ਸਮੱਗਲਰ ਮਦਾਰੀ ਪੁਲਸ ਨੂੰ ਦੇਖ ਕੇ ਘਰੋਂ ਫਰਾਰ ਹੋ ਗਿਆ। ਪੁਲਸ ਉਸ ਦੀ ਤਲਾਸ਼ 'ਚ ਛਾਪਾਮਾਰੀ ਕਰ ਰਹੀ ਹੈ। ਏ. ਸੀ. ਪੀ. ਸੁਰਿੰਦਰ ਧੋਗੜੀ ਨੇ ਦੱਸਿਆ ਕਿ ਪੁਲਸ ਕਮਿਸ਼ਨਰ ਦੇ ਹੁਕਮਾਂ 'ਤੇ ਇਹ ਸਰਚ ਮੁਹਿੰਮ ਚਲਾਈ ਗਈ ਹੈ।
ਵਿਪਨ ਸ਼ਰਮਾ ਦੀ ਹੱਤਿਆ ਪਿੱਛੇ ਅੱਤਵਾਦੀ ਸੰਗਠਨ : ਪਵਨ ਗੁਪਤਾ
NEXT STORY