ਸਰਦੂਲਗੜ੍ਹ(ਚੋਪੜਾ)-ਸਬ-ਡਵੀਜ਼ਨ ਦੇ ਪਿੰਡ ਜੌੜਕੀਆਂ ਵਿਖੇ ਹੋਏ ਵਿਆਹ ਦੇ ਸਮਾਗਮ ਤੋਂ ਵਾਪਸ ਪਰਤ ਰਹੇ ਬਰਾਤੀ ਦੀ ਸੜਕ ਹਾਦਸੇ ਦੌਰਾਨ ਮੌਤ ਹੋਣ 'ਤੇ ਵਿਆਹ ਦੇ ਜਸ਼ਨ ਗਮਗੀਨ ਮਾਹੌਲ 'ਚ ਤਬਦੀਲ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਫਤੀਸ਼ ਅਫਸਰ ਸਹਾਇਕ ਥਾਣੇਦਾਰ ਅਜਾਇਬ ਸਿੰਘ ਨੇ ਦੱਸਿਆ ਕਿ ਜੌੜਕੀਆਂ ਵਿਖੇ ਪਿੰਡ ਖੋਖਰ ਕਲਾਂ ਤੋਂ ਬਰਾਤ ਆਈ ਸੀ ਅਤੇ ਵਾਪਸੀ ਮੌਕੇ ਮੀਆਂ ਕੈਂਚੀਆਂ ਕੋਲ ਵਿਆਹ 'ਚ ਆਈ ਗੱਡੀ ਹਾਦਸਾਗ੍ਰਸਤ ਹੋ ਗਈ, ਜਿਸ 'ਚ ਸਵਾਰ ਰਾਜਵਿੰਦਰ ਸਿੰਘ (38) ਪੁੱਤਰ ਰੂਪ ਸਿੰਘ ਵਾਸੀ ਖੋਖਰ ਕਲਾਂ ਦੀ ਮੌਤ ਹੋ ਗਈ। ਪੁਲਸ ਨੇ 174 ਦੀ ਕਾਰਵਾਈ ਕਰ ਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਆਪਣੇ ਹੀ ਇਲਾਜ ਲਈ ਤਰਸ ਰਿਹਾ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ
NEXT STORY