ਮਮਦੋਟ(ਸੰਜੀਵ, ਧਵਨ,ਜਸਵੰਤ,ਸ਼ਰਮਾ)-ਪਿੰਡ ਲੱਖਾ ਹਾਜ਼ੀ ਲਾਗੇ ਬੀਤੀ ਰਾਤ ਟਰੈਕਟਰ ਅਤੇ ਮੋਟਰਸਾਈਕਲ ਦੀ ਆਹਮੋ-ਸਾਹਮਣੀ ਟੱਕਰ ਹੋ ਗਈ, ਜਿਸ 'ਚ ਮੋਟਰਸਾਈਕਲ ਸਵਾਰ ਦੋ ਸਕੇ ਭਰਾਵਾਂ 'ਚੋਂ ਇਕ ਦੀ ਮੌਤ ਹੋ ਗਈ ਅਤੇ ਦੂਸਰਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਉੱਧਰ ਥਾਣਾ ਮਮਦੋਟ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮਮਦੋਟ ਵਿਖੇ ਪੁਲਸ ਕੋਲ ਦਰਜ ਕਰਵਾਏ ਬਿਆਨਾਂ 'ਚ ਸੁਰਜੀਤ ਸਿੰਘ ਵਾਸੀ ਪੰਜੇ ਕੇ ਉਤਾੜ੍ਹ ਨੇ ਦੱਸਿਆ ਕਿ ਬੀਤੀ ਰਾਤ ਉਸਦੇ ਦੋਵੇਂ ਲੜਕੇ ਬਲਵਿੰਦਰ ਸਿੰਘ ਅਤੇ ਭਰਾ ਗੁਰਮੇਜ ਸਿੰਘ ਇੱਟਾਂ ਵਾਲੇ ਭੱਠੇ ਤੋਂ ਮਜ਼ਦੂਰੀ ਦਾ ਕੰਮ ਖਤਮ ਕਰਨ ਉਪਰੰਤ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਪੰਜੇ ਕੇ ਉਤਾੜ੍ਹ ਵਿਖੇ ਵਾਪਸ ਪਰਤ ਰਹੇ ਸਨ ਕਿ ਲੱਖਾ ਹਾਜ਼ੀ ਦੇ ਲਾਗੇ ਬੀ. ਐੱਸ. ਐੱਫ. ਦੀ ਪੁਰਾਣੀ ਚੌਕੀ ਦੇ ਕੋਲ ਲਾਪ੍ਰਵਾਹੀ ਨਾਲ ਸਾਹਮਣਿਓਂ ਸਿੰਗਲ ਲਾਈਟ ਵਾਲੇ ਆ ਰਹੇ ਟਰੈਕਟਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਵਿਚ ਬਲਵਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਗੁਰਮੇਜ ਸਿੰਘ ਗੰਭੀਰ ਜ਼ਖਮੀ ਹੋ ਗਿਆ। ਘਟਨਾ ਦੀ ਜਾਂਚ ਕਰ ਰਹੇ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਸੁਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਟਰੈਕਟਰ ਚਾਲਕ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।
ਲੁੱਟ-ਖੋਹ ਦੀ ਯੋਜਨਾ ਬਣਾ ਰਹੇ 6 ਲੁਟੇਰੇ ਕਾਬੂ
NEXT STORY