ਰੂਪਨਗਰ (ਵਿਜੇ) : ਸਿਟੀ ਟ੍ਰੈਫਿਕ ਪੁਲਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾਂ ਕਰਨ ਵਾਲੇ ਵਾਹਨ ਚਾਲਕਾਂ ਵਿਰੁੱਧ ਮੁਹਿੰਮ ਚਲਾਈ ਜਿਸ ’ਚ ਡੇਢ ਦਰਜਨ ਤੋਂ ਵੱਧ ਵਾਹਨ ਚਾਲਕਾਂ ਦੇ ਚਲਾਣ ਕੱਟੇ। ਟ੍ਰੈਫਿਕ ਪੁਲਸ ਨੇ ਅੱਜ ਜ਼ਿਲ੍ਹਾ ਪੁਲਸ ਮੁਖੀ ਗੁਲਨੀਤ ਸਿੰਘ ਖੁਰਾਣਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਹਿਰ ਦੀਆਂ ਵੱਖ-ਵੱਖ ਮਹੱਤਵਪੂਰਨ ਥਾਵਾਂ 'ਤੇ ਨਾਕਾਬੰਦੀ ਕਰਕੇ ਵਾਹਨਾਂ ਦੇ ਦਸਤਾਵੇਜ਼ਾਂ ਦੀ ਚੈਕਿੰਗ ਕੀਤੀ ਅਤੇ ਅਧੂਰੇ ਦਸਤਾਵੇਜ਼ਾਂ ਵਾਲੇ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾਂ ਕਰਨ ਵਾਲੇ ਵਾਹਨ ਚਾਲਕਾਂ ਦੇ ਮੌਕੇ 'ਤੇ ਚਲਾਣ ਕੱਟੇ ਗਏ।
ਏ.ਐਸ.ਆਈ ਅਜੇ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਪੁਲਸ ਟੀਮ ਵਲੋਂ ਅੱਜ ਸ਼ਹਿਰ ’ਚ ਨਾਕੇ ਲਗਾ ਕੇ 16 ਚਲਾਣ ਕੱਟੇ ਗਏ ਜਿਸ ’ਚ ਗਲਤ ਪਾਰਕਿੰਗ, ਗਲਤ ਸਾਈਡ ਡਰਾਈਵਿੰਗ ਕਰਨਾ, ਬਿਨਾਂ ਨੰਬਰ ਪਲੇਟ, ਡਰਾਈਵਿੰਗ ਸਮੇਂ ਮੋਬਾਇਲ ਸੁਣਨਾ, ਟ੍ਰਿਪਲ ਰਾਈਡਿੰਗ ਦੇ ਚਲਾਣ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਟ੍ਰੈਫਿਕ ਵਿਵਸਥਾ ਨੂੰ ਸੰਚਾਰੂ ਬਣਾਉਣ ਲਈ ਚੈਕਿੰਗ ਹੋਰ ਵਧਾਈ ਜਾ ਰਹੀ ਹੈ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ’ਚ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਨਬਾਲਗ ਬੱਚਿਆਂ ਨੂੰ ਵਾਹਨ ਨਾ ਦੇਣ। ਉਨ੍ਹਾਂ ਕਿਹਾ ਕਿ ਟ੍ਰਿਪਲ ਸਵਾਰੀ ਰਾਈਡਿੰਗ ਨਾਲ ਜਿੱਥੇ ਦੋਪਹੀਆ ਵਾਹਨ ਚਾਲਕਾਂ ’ਚ ਦੁਰਘਟਨਾ ਦਾ ਖਤਰਿਆ ਬਣਿਆ ਰਹਿੰਦਾ ਹੈ ਉਥੇ ਟ੍ਰੈਫਿਕ ’ਚ ਵਿਘਨ ਪੈਂਦਾ ਹੈ। ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਏ.ਐਸ.ਆਈ. ਅਜੇ ਕੁਮਾਰ, ਦੀਦਾਰ ਸਿੰਘ, ਏ.ਐਸ.ਆਈ ਪਵਨ ਕੁਮਾਰ, ਏ.ਐਸ.ਆਈ ਸਤਵਿੰਦਰ ਸਿੰਘ ਵੀ ਮਜੂਦ ਸਨ।
ਰੌਂਗਟੇ ਖੜ੍ਹੇ ਕਰ ਦੇਵੇਗੀ ਬਟਾਲਾ ਬੱਸ ਹਾਦਸੇ ਦੀ CCTV
NEXT STORY