ਅਬੋਹਰ(ਸੁਨੀਲ, ਰਹੇਜਾ)—ਪਿੰਡ ਕਿਲਿਆਂਵਾਲੀ ਦੇ ਨੇੜੇ ਅੱਜ ਦੁਪਹਿਰ ਸਮੇਂ ਇਕ ਵਿਅਕਤੀ ਦੀ ਰੇਲ-ਗੱਡੀ ਦੀ ਲਪੇਟ 'ਚ ਆਉਣ ਨਾਲ ਬੁਰੀ ਤਰ੍ਹਾਂ ਫੱਟੜ ਹੋ ਗਿਆ, ਜਿਸਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਉਸਨੂੰ ਮੁੱਢਲੀ ਸਹਾਇਤਾ ਦੇ ਬਾਅਦ ਰੈਫਰ ਕਰ ਦਿੱਤਾ ਗਿਆ। ਹਸਪਤਾਲ ਲੈ ਕੇ ਜਾਂਦੇ ਸਮੇਂ ਉਸਨੇ ਦਮ ਤੋੜ ਦਿੱਤਾ। ਜਾਣਕਾਰੀ ਮੁਤਾਬਕ ਧਰਮਪੁਰਾ ਵਾਸੀ ਕਰੀਬ 40 ਸਾਲਾ ਰੇਸ਼ਮ ਸਿੰਘ ਦੀ ਅੱਜ ਦੁਪਹਿਰ ਸਮੇਂ ਕਿਲਿਆਂਵਾਲੀ ਰੋਡ 'ਤੇ ਰੇਲ-ਗੱਡੀ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ।
ਦਿਨ-ਦਿਹਾੜੇ ਘਰੋਂ ਨਕਦੀ ਚੋਰੀ
NEXT STORY