ਬਠਿੰਡਾ(ਸੁਖਵਿੰਦਰ)-ਆਟੋ ਪਲਟਣ ਨਾਲ ਚਾਲਕ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮੇਲਾ ਰਾਮ ਰੋਡ 'ਤੇ ਮੋੜ ਮੁੜਦੇ ਸਮੇਂ ਇਕ ਆਟੋ ਅਸੰਤੁਲਿਤ ਹੋ ਕਿ ਅਚਾਨਕ ਪਲਟ ਗਿਆ। ਹਾਦਸੇ ਦੌਰਾਨ ਆਟੋ ਚਾਲਕ ਗੰਭੀਰ ਜ਼ਖਮੀ ਹੋ ਗਿਆ। ਸੂਚਨਾ ਮਿਲਣ 'ਤੇ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਵਲੰਟੀਅਰ ਸਫ਼ਲ ਗੋਇਲ ਐਂਬੂਲੈਸ ਸਮੇਤ ਮੌਕੇ 'ਤੇ ਪਹੁੰਚੇ, ਗੰਭੀਰ ਹਾਲਤ ਵਿਚ ਆਟੋ ਚਾਲਕ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਬਾਅਦ ਵਿਚ ਇਲਾਜ ਦੌਰਾਨ ਉਕਤ ਵਿਅਕਤੀ ਦੀ ਮੌਤ ਹੋ ਗਈ। ਆਟੋ ਚਾਲਕ ਦੀ ਪਛਾਣ ਅਵਧੇਸ਼ ਪਾਲ ਵਾਸੀ ਵਿਧੁਆਣਾ ਯੂ. ਪੀ. ਵਜੋਂ ਹੋਈ।
ਯੂਥ ਕਾਂਗਰਸ ਨੇ ਫੂਕਿਆ ਮੋਹਣ ਭਾਗਵਤ ਦਾ ਪੁਤਲਾ
NEXT STORY