ਗੋਨਿਆਣਾ(ਗੋਰਾ ਲਾਲ)-ਬੀਤੀ ਸ਼ਾਮ ਪਿੰਡ ਗੋਨਿਆਣਾ ਕਲਾਂ ਦੀ ਸਰਵਿਸ ਰੋਡ 'ਤੇ ਹੋਈ ਦੋ ਮੋਟਰਸਾਈਕਲਾਂ ਦੀ ਟੱਕਰ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੂਸਰਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਸੂਤਰਾਂ ਅਨੁਸਾਰ ਬਲਵਿੰਦਰ ਸਿੰਘ ਪੁੱਤਰ ਕਿੱਕਰ ਸਿੰਘ ਵਾਸੀ ਗੋਨਿਆਣਾ ਕਲਾਂ ਆਪਣੇ ਮੋਟਰਸਾਈਕਲ 'ਤੇ ਆਪਣੇ ਘਰੋਂ ਗੋਨਿਆਣਾ ਮੰਡੀ ਜਾਣ ਲਈ ਜਿਉਂ ਹੀ ਸਰਵਿਸ ਰੋਡ 'ਤੇ ਚੜ੍ਹਿਆ ਤਾਂ ਅੱਗੋਂ ਆ ਰਹੇ ਮੋਟਰਸਾਈਕਲ, ਜਿਸ ਨੂੰ ਲਖਵੀਰ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਖੇਮੂਆਣਾ ਚਲਾ ਰਿਹਾ ਸੀ, ਨਾਲ ਹੋਈ ਟੱਕਰ 'ਚ ਬਲਵਿੰਦਰ ਸਿੰਘ ਵਾਸੀ ਗੋਨਿਆਣਾ ਕਲਾਂ ਦੀ ਮੌਤ ਹੋ ਗਈ, ਜਦਕਿ ਦੂਸਰਾ ਮੋਟਰਸਾਈਕਲ ਚਾਲਕ ਲਖਵੀਰ ਸਿੰਘ ਵਾਸੀ ਖਿਆਲੀ ਵਾਲਾ ਜ਼ਖਮੀ ਹੋ ਗਿਆ। ਪੁਲਸ ਸਟੇਸ਼ਨ ਨੇਹੀਆਂ ਵਾਲਾ ਦੀ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਉਣ ਤੇ ਜ਼ਖਮੀ ਨੂੰ ਵੀ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਖੈਰ ਦੀ ਲੱਕੜ ਨਾਲ ਲੱਦਿਆ ਵਾਹਨ ਫੜਿਆ, ਦੋਸ਼ੀ ਫ਼ਰਾਰ
NEXT STORY