ਫ਼ਰੀਦਕੋਟ, (ਰਾਜਨ)-ਇਥੋਂ ਦੇ ਪੀ. ਓ ਸਟਾਫ਼ ਦੇ ਏ. ਐੱਸ. ਆਈ. ਗੁਰਜੀਤ ਸਿੰਘ ਨੇ ਆਪਣੇ ਸਾਥੀ ਕਰਮਚਾਰੀਆਂ ਦੀ ਸਹਾਇਤਾ ਨਾਲ ਮੁਕੱਦਮਾ ਨੰਬਰ 40 ਜੋ ਬੀਤੀ 11 ਮਈ 2011 ਨੂੰ ਦਰਜ ਕੀਤਾ ਗਿਆ ਸੀ, ਦੇ ਭਗੌਡ਼ੇ ਦੋਸ਼ੀ ਗੁੱਜਰ ਸਿੰਘ ਵਾਸੀ ਸੂਰਘੂਰੀ ਥਾਣਾ ਜੈਤੋ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ 14 ਜੂਨ 2016 ਨੂੰ ਮਾਣਯੋਗ ਜੱਜ ਅਜੈ ਮਿੱਤਲ ਜੈਤੋ ਦੀ ਅਦਾਲਤ ਵੱਲੋਂ ਭਗੌਡ਼ਾ ਕਰਾਰ ਦਿੱਤਾ ਗਿਆ ਸੀ। ਏ. ਐੱਸ. ਆਈ. ਨੇ ਦੱਸਿਆ ਕਿ ਦੋਸ਼ੀ ਨੇ ਆਪਣੇ ਸਾਥੀ ਨਾਲ ਮਿਲ ਕੇ ਆਪਣੇ ਪਿੰਡ ਦੇ ਹੀ ਆਤਮਾ ਸਿੰਘ ਅਤੇ ਉਸ ਦੀ ਲਡ਼ਕੀ ’ਤੇ ਕਿਰਪਾਨਾਂ ਅਤੇ ਕਹੀ ਦੇ ਦਸਤਿਆਂ ਨਾਲ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤੇ ਜਾਣ ’ਤੇ ਜੁਡੀਸ਼ੀਅਲ ਰਿਮਾਂਡ ’ਤੇ ਜੇਲ ਭੇਜ ਦਿੱਤਾ ਗਿਆ ਹੈ।
ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ 2 ਜ਼ਖਮੀ
NEXT STORY