ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਤੋਂ ਪਟਿਆਲਾ ਨੂੰ ਜਾਂਦੀ ਨੈਸ਼ਨਲ ਹਾਈਵੇਅ ਨੰਬਰ-7 'ਤੇ ਪਿੰਡ ਹਰਦਿੱਤਪੁਰਾ ਨੇੜੇ ਬੀਤੀ ਦੇਰ ਸ਼ਾਮ ਭਿਆਨਕ ਹਾਦਸਾ ਵਾਪਰਿਆ, ਜਿਸ ਦੌਰਾਨ ਅਣਪਛਾਤੇ ਵਾਹਨ ਵੱਲੋਂ ਇੱਕ ਮੋਟਰਸਾਈਕਲ ਨੂੰ ਪਿੱਛੋਂ ਫੇਟ ਮਾਰ ਦਿੱਤੀ ਗਈ, ਜਿਸ ਉਪਰੰਤ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਗੁਰਦੁਆਰੇ 'ਚੋਂ ਗ੍ਰੰਥੀ ਨੂੰ ਕੱਢਣ ਲਈ ਲੋਕਾਂ ਨੇ ਚੁੱਕੀ ਅੱਤ, ਤੰਗ ਹੋਏ ਨੇ ਪੈਟਰੋਲ ਛਿੜਕ ਖ਼ੁਦ ਨੂੰ ਲਾਈ ਅੱਗ

ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਹਾਈਵੇਅ ਪੈਟਰੋਲਿੰਗ ਪੁਲਸ ਦੇ ਸਹਾਇਕ ਸਬ ਇੰਸਪੈਕਟਰ ਦਰਬਾਰਾ ਸਿੰਘ ਨੇ ਦੱਸਿਆ ਕੇ ਮਲਕੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਬਲਿਆਲ ਮੋਟਰਸਾਈਕਲ ਰਾਹੀਂ ਆਪਣੀ ਪਤਨੀ ਨਾਲ ਜਦੋਂ ਨਦਾਮਪੁਰ ਤੋਂ ਭਵਾਨੀਗੜ੍ਹ ਨੂੰ ਆ ਰਿਹਾ ਸੀ ਤਾਂ ਪਿੱਛੋਂ ਆਉਂਦੇ ਇਕ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨੇ ਇਨ੍ਹਾਂ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਫੇਟ ਮਾਰ ਦਿੱਤੀ ਅਤੇ ਇਸ ਹਾਦਸੇ 'ਚ ਮਲਕੀਤ ਸਿੰਘ ਅਤੇ ਉਸ ਦੀ ਪਤਨੀ ਬਲਜੀਤ ਕੌਰ ਦੋਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : 'ਰਾਹੁਲ ਗਾਂਧੀ' ਦੇ ਪੰਜਾਬ ਦੌਰੇ ਦਾ ਦੂਜਾ ਦਿਨ, ਜਾਣੋ ਕੀ ਹੈ ਅੱਜ ਦਾ ਪ੍ਰੋਗਰਾਮ

ਘਟਨਾ ਵਾਲੀ ਥਾਂ 'ਤੇ ਆਪਣੀ ਪੁਲਸ ਪਾਰਟੀ ਸਮੇਤ ਪਹੁੰਚੇ ਸਥਾਨਕ ਥਾਣਾ ਮੁਖੀ ਸਬ ਇੰਸਪੈਕਟਰ ਰਮਨਦੀਪ ਸਿੰਘ ਨੇ ਦੋਵੇਂ ਲਾਸ਼ਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਕਾਰਵਾਈ ਕਰਦਿਆਂ ਵਾਹਨ ਦੀ ਭਾਲ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਪਿੰਡ ਦਾ 'ਖੇਤੀ ਕਾਨੂੰਨ' ਖ਼ਿਲਾਫ਼ ਸਖ਼ਤ ਫ਼ੈਸਲਾ, ਲੋਕਾਂ ਦੇ ਇਕੱਠ ਨੇ ਕੀਤਾ ਵੱਡਾ ਐਲਾਨ

ਸਾਹਨੇਵਾਲ 'ਚ ਵੱਡੀ ਵਾਰਦਾਤ, ਮਾਂ ਸਣੇ ਅਗਵਾ ਕੀਤੀ ਮਾਸੂਮ ਧੀ
NEXT STORY