ਫਾਜ਼ਿਲਕਾ (ਨਾਗਪਾਲ) : ਪਿੰਡ ਦੇ ਕੁੱਝ ਲੋਕਾਂ ਨੇ ਗੁਰਦੁਆਰਾ ਸਾਹਿਬ 'ਚੋਂ ਗ੍ਰੰਥੀ ਨੂੰ ਕੱਢਣ ਲਈ ਅੱਤ ਚੁੱਕ ਲਈ ਤਾਂ ਤੰਗ ਆਏ ਗ੍ਰੰਥੀ ਨੇ ਖ਼ੁਦ 'ਤੇ ਪੈਟਰੋਲ ਛਿੜਕ ਕੇ ਅੱਗ ਲਾ ਲਈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ। ਫਿਲਹਾਲ ਇਸ ਮਾਮਲੇ ਸਬੰਧੀ ਥਾਣਾ ਸਦਰ ਪੁਲਸ ਨੇ 3 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : 'ਰਾਹੁਲ ਗਾਂਧੀ' ਦੇ ਪੰਜਾਬ ਦੌਰੇ ਦਾ ਦੂਜਾ ਦਿਨ, ਜਾਣੋ ਕੀ ਹੈ ਅੱਜ ਦਾ ਪ੍ਰੋਗਰਾਮ
ਜਾਣਕਾਰੀ ਮੁਤਾਬਕ ਕੁਲਦੀਪ ਸਿੰਘ ਵਾਸੀ ਗੱਟੀ ਨੰਬਰ-1 ਨਜ਼ਦੀਕ ਰੇਤੇ ਵਾਲੀ ਭੈਣੀ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਪਿੰਡ ਦੇ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਹੈ ਅਤੇ ਉਸ ਦੇ ਪਰਿਵਾਰ ’ਚ ਕੋਈ ਨਹੀਂ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਪਿੰਡ ਦਾ 'ਖੇਤੀ ਕਾਨੂੰਨ' ਖ਼ਿਲਾਫ਼ ਸਖ਼ਤ ਫ਼ੈਸਲਾ, ਲੋਕਾਂ ਦੇ ਇਕੱਠ ਨੇ ਕੀਤਾ ਵੱਡਾ ਐਲਾਨ
ਕੁਲਦੀਪ ਸਿੰਘ ਨੇ ਦੱਸਿਆ ਕਿ ਗੋਪਾਲ ਸਿੰਘ, ਸਤਪਾਲ ਸਿੰਘ, ਖੁਸ਼ਹਾਲ ਸਿੰਘ ਤਿੰਨੋਂ ਵਾਸੀ ਗੱਟੀ ਨੰਬਰ-1 ਰੇਤੇ ਵਾਲੀ ਭੈਣੀ ਉਸ ਨੂੰ ਗੁਰਦੁਆਰਾ ਸਾਹਿਬ ਤੋਂ ਕੱਢਣ ਲਈ ਤੰਗ-ਪਰੇਸ਼ਾਨ ਕਰਦੇ ਹਨ, ਜਿਸ ਦੇ ਚੱਲਦਿਆਂ ਉਸ ਨੂੰ ਇਹ ਖ਼ੌਫਨਾਕ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ। ਫਿਲਹਾਲ ਇਸ ਮਾਮਲੇ ਸਬੰਧੀ ਦੋਸ਼ੀ ਖੁਸ਼ਹਾਲ ਸਿੰਘ ਦੇ ਪਰਿਵਾਰ ਵਾਲਿਆਂ ਨੇ ਗ੍ਰੰਥੀ ਵੱਲੋਂ ਲਾਏ ਗਏ ਦੋਸ਼ਾਂ ਨੂੰ ਗਲਤ ਦੱਸਿਆ ਹੈ।
ਇਹ ਵੀ ਪੜ੍ਹੋ : 'ਭਗਵੰਤ ਮਾਨ' ਨੇ ਕਿਸਾਨਾਂ ਦੇ ਹੱਕ 'ਚ ਮਾਰਿਆ ਨਾਅਰਾ, ਟਵਿੱਟਰ 'ਤੇ ਛੇੜੀ ਸਿਆਸੀ ਜੰਗ
ਉਨ੍ਹਾਂ ਦਾ ਕਹਿਣਾ ਹੈ ਕਿ ਪਿੰਡ ਦੇ ਕੁੱਝ ਸ਼ਰਾਰਤੀ ਤੱਤਾਂ ਨੇ ਖੁਸ਼ਹਾਲ ਸਿੰਘ ਨੂੰ ਫਸਾਉਣ ਲਈ ਹੀ ਗ੍ਰੰਥੀ ਨੂੰ ਅਜਿਹਾ ਕਦਮ ਚੁੱਕਣ ਲਈ ਮਜਬੂਰ ਕੀਤਾ ਹੈ। ਫਿਲਹਾਲ ਪੁਲਸ ਨੇ ਉਕਤ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।
'ਰਾਹੁਲ ਗਾਂਧੀ' ਦੇ ਪੰਜਾਬ ਦੌਰੇ ਦਾ ਦੂਜਾ ਦਿਨ, ਜਾਣੋ ਕੀ ਹੈ ਅੱਜ ਦਾ ਪ੍ਰੋਗਰਾਮ
NEXT STORY