ਜ਼ੀਰਾ (ਰਾਜੇਸ਼ ਢੰਡ) : ਜ਼ੀਰਾ ਦੇ ਅਧੀਨ ਆਉਂਦੇ ਪਿੰਡ ਮੱਲੂ ਬਾਣੀਆਂ ਵਾਲਾ ਵਿਖੇ ਸਵਿੱਫਟ ਡਿਜ਼ਾਇਰ ਕਾਰ ਅਤੇ ਕੈਂਟਰ ਦੀ ਟੱਕਰ ’ਚ ਇਕ ਕੁੜੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਥਾਣਾ ਸਦਰ ਜ਼ੀਰਾ ਪੁਲਸ ਨੇ ਕੈਂਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਨਵਜੋਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਬਪਰੇਰ ਥਾਣਾ ਸ਼ੰਭੂ ਜ਼ਿਲ੍ਹਾ ਪਟਿਆਲਾ ਨੇ ਦੱਸਿਆ ਕਿ ਸਵੇਰੇ ਕਰੀਬ 2 ਵਜੇ ਕੋਟ ਈਸੇ ਖਾਂ ਵੱਲੋਂ ਇਕ ਸਵਿੱਫਟ ਡਿਜ਼ਾਇਰ ਕਾਰ ਆ ਰਹੀ ਸੀ, ਜਿਸ ਨੂੰ ਬ੍ਰਾਜ਼ੀਲ ਦੀ ਜੰਮਪਲ ਕੁੜੀ ਕਾਚੂਸੀਆ ਡਰੇਲੀ ਮੋਇਸ ਡਲੋਰਿਸ (29) ਦਾਂਤੇ ਵਾਲਦੀਮੀਰ ਫਲੋਰਸ ਚਲਾ ਰਹੀ ਸੀ।
ਜਦ ਉਹ ਪਿੰਡ ਮੱਲੂਬਾਣੀਆਂ ਨੇੜੇ ਪੁੱਜੀ ਤਾਂ ਅੱਗੇ ਤੋਂ ਇਕ ਕੈਂਟਰ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ, ਜੋ ਉਕਤ ਕਾਰ ਨਾਲ ਟਕਰਾਇਆ। ਇਸ ਹਾਦਸੇ ’ਚ ਉਕਤ ਕੁੜੀ ਦੀ ਮੌਕੇ ’ਤੇ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਅਨਵਰ ਮਸੀਹ ਨੇ ਦੱਸਿਆ ਕਿ ਪੁਲਸ ਨੇ ਕੈਂਟਰ ਚਾਲਕ ਕੁਲਦੀਪ ਰਾਜ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਕਟੋਰਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਕਤ ਕੁੜੀ ਦੀ ਲਾਸ਼ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
ਟਰਾਂਸਪੋਰਟ ਵਿਭਾਗ ਦਾ ਇਸ ਜ਼ਿਲ੍ਹੇ 'ਚ ਵੱਡਾ ਐਕਸ਼ਨ, 749 ਗੱਡੀਆਂ ਬਲੈਕ ਲਿਸਟ, ਕਾਰਵਾਈ ਜਾਰੀ
NEXT STORY