ਗੋਨਿਆਣਾ ਮੰਡੀ (ਗੋਰਾ ਲਾਲ) : ਸਥਾਨਕ ਨੇਹੀਆਂਵਾਲਾ ਲੱਖੀ ਜੰਗਲ ਰੋਡ ’ਤੇ ਸਵਿੱਫਟ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ, ਜਿਸ ਵਿਚ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਅਮਰਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਪਿੰਡ ਬੱਲੂਆਣਾ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਨੂੰ ਮੇਰਾ ਪਤੀ ਗੁਰਪ੍ਰੀਤ ਸਿੰਘ ਕੰਮ ਕਾਰ ਕਰ ਕੇ, ਜਦੋਂ ਘਰ ਜਾ ਰਿਹਾ ਸੀ ਤਾਂ ਲੱਖੀ ਜੰਗਲ ਵਾਲੀ ਸਾਈਡ ਤੋਂ ਆ ਰਹੀ ਸਵਿਫਟ ਕਾਰ ਨੇ ਪੈਲੇਸ ਦੇ ਨਜ਼ਦੀਕ ਉਸਨੂੰ ਟੱਕਰ ਮਾਰ ਦਿੱਤੀ।
ਜਿਸ ਵਿਚ ਮੇਰਾ ਪਤੀ ਸੜਕ ’ਤੇ ਡਿੱਗ ਪਿਆ ਤੇ ਜਦੋਂ ਉਸ ਨੂੰ ਕਿਸੇ ਵਾਹਨ ਰਾਹੀਂ ਹਸਪਤਾਲ ਵਿਖੇ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਥਾਣੇਦਾਰ ਗਮਦੂਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਕਾਰ ਸਵਾਰ ਮੌਕੇ ’ਤੇ ਫ਼ਰਾਰ ਹੋ ਗਿਆ ਸੀ, ਉਸ ਨੂੰ ਕਾਬੂ ਕਰਨ ਲਈ ਛਾਪੇਮਾਰੀ ਜਾਰੀ ਹੈ।
ਗੱਡੀ ਥੱਲੇ ਕੁਚਲ ਕੇ ਮਾਰਨ ਵਾਲੇ ਵਿਅਕਤੀ ’ਤੇ ਪਰਚਾ ਦਰਜ
NEXT STORY