ਫਾਜ਼ਿਲਕਾ (ਨਾਗਪਾਲ, ਲੀਲਾਧਰ) : ਥਾਣਾ ਸਦਰ ਫਾਜ਼ਿਲਕਾ ਪੁਲਸ ਨੇ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਉਸ ਦੀ ਧੀ ’ਚ ਮੋਟਰਸਾਈਕਲ ਮਾਰਨ ਵਾਲੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਗੁਰਪ੍ਰੀਤ ਸਿੰਘ ਵਾਸੀ ਢਾਣੀ ਝੁੱਗੇ ਗੁਲਾਬ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਉਮਰ ਕਰੀਬ 5 ਸਾਲ ਜੋ ਕਰਨੀ ਖੇੜਾ ਦੇ ਇਕ ਸਕੂਲ ’ਚ ਪੜ੍ਹਦੀ ਹੈ। 13 ਜੂਨ ਨੂੰ ਜਦੋਂ ਉਹ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਵੈਨ ਤੋਂ ਹੇਠਾਂ ਉਤਰ ਰਹੀ ਸੀ ਅਤੇ ਉਹ ਆਪਣੀ ਬੇਟੀ ਨੂੰ ਵੈਨ ਤੋਂ ਲੈਣ ਗਿਆ ਸੀ।
ਦੂਜੇ ਪਾਸੇ ਤੋਂ ਅਜੀਤ ਸਿੰਘ ਵਾਸੀ ਢਾਣੀ ਝੁੱਗੇ ਗੁਲਾਬ ਸਿੰਘ ਮੋਟਰਸਾਈਕਲ ’ਤੇ ਆ ਰਿਹਾ ਸੀ, ਜਿਸ ਨੇ ਮੋਟਰਸਾਈਕਲ ਬੜੀ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਨਾਲ ਉਸ ਦੀ ਬੇਟੀ ’ਚ ਮਾਰਿਆ। ਜਿਸ ਕਾਰਨ ਉਸ ਦੀ ਕੁੜੀ ਦੀ ਲੱਤ ਟੁੱਟ ਗਈ ਅਤੇ ਹੋਰ ਵੀ ਸੱਟਾਂ ਲੱਗੀਆਂ। ਪੁਲਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪੰਜਾਬ : ਗੈਸ ਸਿਲੰਡਰਾਂ ਨੂੰ ਲੈ ਕੇ ਵੱਡੀ ਚਿਤਾਵਨੀ ਜਾਰੀ, ਖ਼ਪਤਕਾਰ ਹੋ ਜਾਣ ਅਲਰਟ! ਬੇਹੱਦ ਸਾਵਧਾਨ ਰਹਿਣ ਦੀ ਲੋੜ
NEXT STORY