ਸੁਲਤਾਨਪੁਰ ਲੋਧੀ - ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿਚੋਂ ਲੰਘ ਰਹੇ ਦਰਿਆ ਬਿਆਸ ਦੇ ਕਰਮੂਵਾਲਾ ਪੱਤਣ ਤੋਂ ਮਾਝੇ ਅਤੇ ਦੁਆਬੇ ਦੇ ਲੋਕ ਵੱਡੀ ਪੱਧਰ ’ਤੇ ਇਕ ਤੋਂ ਦੂਜੇ ਥਾਂ ਜਾਣ ਵਾਸਤੇ ਬੇੜੀਆਂ ਵਿਚ ਸਫਰ ਕਰਦੇ ਹਨ। ਪਤਾ ਲੱਗਾ ਹੈ ਕਿ ਬੇੜੀ ਵਿਚ ਸਫਰ ਕਰਨ ਵੇਲੇ ਇਕ ਵੀ ਵਿਅਕਤੀ ਵਲੋਂ ਸੇਫਟੀ ਜਾਕੇਟ ਨਹੀਂ ਪਾਈ ਜਾ ਰਹੀ ਹੈ। ਮੌਕੇ ’ਤੇ ਜਗ ਬਾਣੀ ਵਲੋਂ ਕੀਤੀ ਗਈ ਪੜਤਾਲ ਵਿਚ ਅਨੇਕਾਂ ਅਜਿਹੀਆਂ ਖਾਮੀਆਂ ਵੇਖਣ ਨੂੰ ਮਿਲੀਆਂ, ਜਿਹੜੀਆਂ ਸਾਫ ਤੌਰ ’ਤੇ ਕਿਸੇ ਵੱਡੇ ਹਾਦਸੇ ਵੱਲ ਇਸ਼ਾਰਾ ਕਰ ਰਹੀਆਂ ਸਨ। ਵੇਖਿਆ ਗਿਆ ਕਿ ਕੁਝ ਬੇੜੀਆਂ ਓਵਰਲੋਡ ਸਨ ਅਤੇ ਜ਼ਿਆਦਾਤਰ ਬੇੜੀਆਂ ਵਿਚ ਬੈਠੇ ਲੋਕਾਂ ਵਿਚੋਂ ਇਕ ਨੇ ਵੀ ਲਾਇਫ ਜੈਕਟ ਨਹੀਂ ਪਾਈ ਹੋਈ ਸੀ। ਲੋਕਾਂ ਨੂੰ ਪੁੱਛੇ ਜਾਣ ’ਤੇ ਉਨ੍ਹਾਂ ਇਸ ਨੂੰ ਅਪਣੀ ਮਜਬੂਰੀ ਦੱਸਿਆ।
ਜ਼ਿਕਰਯੋਗ ਹੈ ਕਿ ਤਰਨਤਾਰਨ, ਅੰਮ੍ਰਿਤਸਰ ਤੋਂ ਸੁਲਤਾਨਪੁਰ ਲੋਧੀ ਦੇ ਗੁਰੂ ਘਰਾਂ ਦੇ ਦਰਸ਼ਨ-ਦਿਦਾਰਿਆਂ ਲਈ ਆਉਣ ਵਾਲੀਆਂ ਸੰਗਤਾਂ ਦਾ ਪੈੜਾ ਘੱਟ ਹੋਣ ਕਰ ਕੇ ਮੋਟਰਸਾਈਕਲਾਂ ਰਾਹੀਂ ਬੇਡ਼ੀ ਵਿਚ ਬੈਠ ਕੇ ਕਰਮੂਵਾਲਾ ਪੱਤਣ ਤੋਂ ਮੰਡ ਦੇ ਅਡਵਾਂਸ ਬੰਨ੍ਹ ਤੋਂ ਅੱਗੇ ਸੁਲਤਾਨਪੁਰ ਲੋਧੀ ਦਾ ਸਫਰ ਤੈਅ ਕਰ ਰਹੀਆਂ ਹਨ। ਪਿਛਲੀ ਸ਼੍ਰੋਮਣੀ ਅਕਾਲੀ ਸਰਕਾਰ ਦੇ ਕਾਰਜਕਾਲ ਵੇਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਮਾਝੇ ਅਤੇ ਦੋਆਬੇ ਖੇਤਰ ਦਾ ਪੈਂਡਾ ਘੱਟ ਕਰਨ ਸੰਬਧੀ ਮੰਗ ’ਤੇ ਸੁਲਤਾਨਪੁਰ ਖੇਤਰ ਵਿਚ ਚੋਹਲਾ ਸਾਹਿਬ ਪੁਲ ਦਾ 2 ਵਾਰ ਨੀਂਹ ਪੱਥਰ ਤਾਂ ਰੱਖ ਦਿੱਤਾ ਪਰ ਅਜੇ ਤਕ ਇਸ ਪੁਲ ਦਾ ਨਿਰਮਾਣ ਨਹੀਂ ਹੋਇਆ। ਪ੍ਰਸ਼ਾਸਨ ਨੂੰ ਕਰਮੂਵਾਲਾ ਪੱਤਨ ’ਤੇ ਬੇੜੀ ਵਿਚ ਸਫਰ ਕਰਨ ਵਾਲੇ ਲੋਕਾਂ ਦੇ ਸੁਰੱਖਿਆ ਪ੍ਰਬੰਧਾਂ ਵੱਲ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ।
ਲੁੱਟਾਂਖੋਹਾਂ ਕਰਨ ਵਾਲੇ ਗਿਰੋਹ ਦਾ ਇਕ ਮੈਂਬਰ ਕਾਬੂ, ਦੋ ਦੀ ਭਾਲ ਜਾਰੀ
NEXT STORY