ਅੰਮ੍ਰਿਤਸਰ, (ਸੰਜੀਵ)- ਅੰਮ੍ਰਿਤਸਰ ਤੋਂ ਜੰਡਿਆਲਾ ਗੁਰੂ ਬੈੱਡ ਛੱਡਣ ਜਾ ਰਹੇ 2 ਰਿਕਸ਼ਾ ਚਾਲਕਾਂ ਨੂੰ ਤੇਜ਼ ਰਫਤਾਰ ਮਹਿੰਦਰਾ ਪਿਕਅਪ ਵੈਨ ਨੰ. ਪੀ ਬੀ 08 ਸੀ ਐੱਚ 8668 ਦੇ ਚਾਲਕ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ। ਗੰਭੀਰ ਰੂਪ ’ਚ ਜ਼ਖਮੀ ਹੋਏ ਦੋਵੇਂ ਰਿਕਸ਼ਾ ਚਾਲਕ ਘਟਨਾ ਸਥਾਨ ’ਤੇ ਹੀ ਦਮ ਤੋਡ਼ ਗਏ। ਮਰਨ ਵਾਲਿਆਂ ਦੀ ਪਛਾਣ ਦਿਆਲ ਸਿੰਘ ਤੇ ਉੂਧਮ ਸਿੰਘ ਵਜੋਂ ਹੋਈ। ਦੋਵੇਂ ਸੁਲਤਾਨਵਿੰਡ ਖੇਤਰ ਦੇ ਰਹਿਣ ਵਾਲੇ ਸਨ ਤੇ ਆਪਣੇ-ਆਪਣੇ ਰਿਕਸ਼ੇ ’ਤੇ ਬੈੱਡ ਲੱਦ ਕੇ ਜੰਡਿਆਲਾ ਗੁਰੂ ਕਿਸੇ ਦੇ ਘਰ ਛੱਡਣ ਲਈ ਜਾ ਰਹੇ ਸਨ। ਇਸ ਸਡ਼ਕ ਦੁਰਘਟਨਾ ਵਿਚ ਪੈਦਲ ਜਾ ਰਹੀ ਇਕ ਔਰਤ ਜਸਬੀਰ ਕੌਰ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜਦੋਂ ਤੱਕ ਪੁਲਸ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰਦੀ, ਪਿਕਅਪ ਵੈਨ ਦਾ ਚਾਲਕ ਗੱਡੀ ਛੱਡ ਕੇ ਫਰਾਰ ਹੋ ਚੁੱਕਾ ਸੀ, ਜਿਸ ਦੀ ਪਛਾਣ ਗੋਪੀ ਵਾਸੀ ਖਿਲਚੀਆਂ ਵਜੋਂ ਹੋਈ। ਪੁਲਸ ਨੇ ਦੋਸ਼ੀ ਵਿਰੁੱਧ ਕੇਸ ਦਰਜ ਕਰ ਕੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਦੀ ਕਾਰਵਾਈ ਲਈ ਭੇਜ ਦਿੱਤਾ।
®ਜਾਣਕਾਰੀ ਅਨੁਸਾਰ ਅੱਜ ਅੰਮ੍ਰਿਤਸਰ ਦੇ ਇਕ ਫਰਨੀਚਰ ਹਾਊਸ ਤੋਂ ਦੋਵੇਂ ਰਿਕਸ਼ਾ ਚਾਲਕ ਬੈੱਡ ਲੈ ਕੇ ਜੰਡਿਆਲਾ ਗੁਰੂ ਛੱਡਣ ਲਈ ਜਾ ਰਹੇ ਸਨ, ਜਿਵੇਂ ਹੀ ਉਹ ਮਾਨਾਂਵਾਲਾ ਨੇਡ਼ੇ ਪੁੱਜੇ ਤਾਂ ਪਿੱਛੋਂ ਆ ਰਹੀ ਇਕ ਤੇਜ਼ ਰਫਤਾਰ ਗੱਡੀ ਨੇ ਦੋਵਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਦੋਵੇਂ ਰਿਕਸ਼ਾ ਚਾਲਕ ਗੰਭੀਰ ਰੂਪ ’ਚ ਜ਼ਖਮੀ ਹੋ ਕੇ ਸਡ਼ਕ ’ਤੇ ਡਿੱਗ ਗਏ, ਜਿਨ੍ਹਾਂ ਨੂੰ ਇਕੱਠੀ ਹੋਈ ਭੀਡ਼ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਦੋਵੇਂ ਹੀ ਦਮ ਤੋਡ਼ ਗਏ। ਪੈਦਲ ਜਾ ਰਹੀ ਜਸਬੀਰ ਕੌਰ ਵੀ ਜ਼ਖਮੀ ਹੋ ਗਈ, ਜਿਸ ਨੂੰ ਹਸਪਤਾਲ ਲਿਜਾਇਆ ਗਿਆ।
ਕੇਂਦਰੀ ਜੇਲ ’ਚ ਕੈਦੀ ਨੇ ਫਾਹ ਲੈ ਕੇ ਕੀਤੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼
NEXT STORY