ਮਹਿਲ ਕਲਾਂ (ਹਮੀਦੀ): ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਭੋਤਨਾ ਵਿਖੇ ਇਕ ਤੇਜ਼ ਰਫਤਾਰ ਗੱਡੀ ਅਤੇ ਮੋਟਰਸਾਈਕਲ ਦੇ ਟਕਰਾਉਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਚੁਹਾਣਕੇ ਖੁਰਦ ਦੇ ਰਹਿਣ ਵਾਲੇ ਬੂਟਾ ਖ਼ਾਨ ਪੁੱਤਰ ਰਹਿਮਦੀਨ (55) ਅਤੇ ਉਸ ਦਾ ਸਾਥੀ ਚਿਰਾਗ ਖ਼ਾਨ ਪੁੱਤਰ ਉਮਰਦੀਨ (47) ਵਾਸੀ ਮਾਗੇਵਾਲ ਆਪਣੀ ਮੋਟਰਸਾਇਕਲ ‘ਤੇ ਪਿੰਡ ਸੰਧੂ ਖੁਰਦ ਵੱਲ ਬੱਕਰੇ ਆਦਿ ਲੈਣ ਜਾ ਰਹੇ ਸਨ।
ਰਸਤੇ ਵਿਚ ਪਿੰਡ ਭੋਤਨਾ ਦੇ ਨਜ਼ਦੀਕ ਮੋਗਾ ਸਾਈਡ ਤੋਂ ਆ ਰਹੀ ਤੇਜ਼ ਰਫ਼ਤਾਰ ਇਕ ਗੱਡੀ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਦੋਵਾਂ ਨੂੰ ਗੰਭੀਰ ਹਾਲਤ ‘ਚ ਬਰਨਾਲਾ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਦੋਵਾਂ ਨੇ ਦਮ ਤੋੜ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਟੱਲੇਵਾਲ ਦੇ ਏ.ਐੱਸ.ਆਈ ਮਲਕੀਤ ਸਿੰਘ ਨੇ ਦੱਸਿਆ ਕਿ ਹਾਦਸੇ ‘ਚ ਸ਼ਾਮਲ ਗੱਡੀ ਦੀ ਪਛਾਣ ਕਰ ਲਈ ਗਈ ਹੈ ਅਤੇ ਜਲਦ ਹੀ ਚਾਲਕ ਨੂੰ ਗੱਡੀ ਸਮੇਤ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮ੍ਰਿਤਕ ਚਿਰਾਗ ਖਾਨ ਦੇ ਭਰਾ ਐਸ. ਮੁਹੰਮਦ ਦੇ ਬਿਆਨਾਂ ਦੇ ਆਧਾਰ ‘ਤੇ ਗੱਡੀ ਸਵਾਰਾਂ ਖ਼ਿਲਾਫ਼ ਧਾਰਾ 106, 324(4) ਬੀ.ਐੱਨ.ਐੱਸ. ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਖਤਰਨਾਕ ਸੜਕ ‘ਤੇ ਸਪੀਡ ਬ੍ਰੇਕਰਾਂ ਅਤੇ ਚੇਤਾਵਨੀ ਬੋਰਡਾਂ ਦੀ ਸਥਾਪਨਾ ਕੀਤੀ ਜਾਵੇ, ਤਾਂ ਜੋ ਹੋਰ ਕੀਮਤੀ ਜਾਨਾਂ ਬਚਾਈਆਂ ਜਾ ਸਕਣ।
ਮੋਹਾਲੀ 'ਚ ਚੱਲਦੀ ਗੱਡੀ ਨੂੰ ਲੱਗੀ ਅੱਗ, ਦੇਖਣ ਵਾਲਿਆਂ ਦੇ ਖੜ੍ਹੇ ਹੋਏ ਰੌਂਗਟੇ, ਵਿੱਚ ਬੈਠੇ ਜੋੜੇ ਨੂੰ...
NEXT STORY