ਗੜ੍ਹਸ਼ੰਕਰ (ਜ.ਬ.) : ਮਾਹਿਲਪੁਰ ਕੋਟ ਫਤੂਹੀ ਰੋਡ 'ਤੇ ਅੱਡਾ ਭਾਰਟਾ ਗਣੇਸ਼ਪੁਰ ਨੇੜੇ ਇਕ ਮਿੱਟੀ ਨਾਲ ਭਰਿਆ ਤੇਜ਼ ਰਫਤਾਰ ਟਿੱਪਰ ਬੇਕਾਬੂ ਹੋ ਕੇ ਸੜਕ ਕੰਢੇ ਬਿਜਲੀ ਦੇ ਖੰਭੇ ਨਾਲ ਟਕਰਾਇਆ, ਜਿਸ ਨਾਲ ਬਿਜਲੀ ਦਾ ਖੰਭਾ ਟੁੱਟ ਗਿਆ, ਜੋ ਕਿ ਨੇੜਿਓਂ ਲੰਘ ਰਹੀ ਆਲਟੋ ਕਾਰ 'ਤੇ ਡਿੱਗ ਪਿਆ। ਇਸ ਹਾਦਸੇ ਦੌਰਾਨ ਕਾਰ ਚਲਾ ਰਿਹਾ ਡਰਾਈਵਰ ਪਰਮਵੀਰ ਸਿੰਘ ਪੁੱਤਰ ਜਮੀਰ ਸਿੰਘ ਵਾਸੀ ਪਿੰਡ ਢਾਡਾ ਖੁਰਦ ਜ਼ਖ਼ਮੀ ਹੋ ਗਿਆ। ਪਰਮਵੀਰ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਹਾਦਸੇ ਵਿਚ ਭਾਵੇਂ ਜਾਨੀ ਨੁਕਸਾਨ ਨਹੀਂ ਹੋਇਆ, ਪਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਟਿੱਪਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਏ. ਐੱਸ. ਆਈ. ਰਾਮ ਲਾਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਬਾਜਵਾ ਨੇ ਆਪਣੀ ਹੀ ਸਰਕਾਰ ਖਿਲਾਫ ਚੁੱਕਿਆ ਮੁੱਦਾ, ਕੈਪਟਨ ਤੋਂ ਮੰਗਿਆ ਜਵਾਬ
NEXT STORY