ਲੁਧਿਆਣਾ (ਮੁਕੇਸ਼/ਸੰਨੀ) : ਇੱਥੇ ਦਿੱਲੀ ਹਾਈਵੇਅ 'ਤੇ ਹੀਰੋ ਸਾਈਕਲ ਫੈਕਟਰੀ ਸਾਹਮਣੇ ਫਲਾਈਓਵਰ 'ਤੇ ਮਾਲ ਨਾਲ ਲੱਦੇ ਟੈਂਪੂ ਅਤੇ ਤੇਲ ਦੇ ਟੈਂਕਰ ਦੀ ਜ਼ਬਰਦਸਤ ਟੱਕਰ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਟੈਂਪੂ ਦੇ ਅਗਲੇ ਹਿੱਸੇ ਦੇ ਪਰਖੱਚੇ ਉੱਡ ਗਏ, ਜਦ ਕਿ ਟੈਂਪੂ ਚਾਲਕ ਬੁਰੀ ਤਰ੍ਹਾਂ ਨਾਲ ਫੱਟੜ ਹੋ ਕੇ 2 ਘੰਟੇ ਤੱਕ ਟੈਂਪੂ ਹੀ ਅੰਦਰ ਫਸਿਆ ਰਿਹਾ ਅਤੇ ਤੜਫਦਾ ਰਿਹਾ। ਹਾਦਸੇ ਕਾਰਨ ਦਿੱਲੀ ਹਾਈਵੇਅ ਤੋਂ ਇਲਾਵਾ ਪੁਲ ਦੀ ਦੂਜੀ ਸਾਈਡ ਅਤੇ ਹੇਠਾਂ ਰੋਡ 'ਤੇ ਟ੍ਰੈਫਿਕ ਜਾਮ ਲੱਗ ਗਿਆ। ਇਸ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਟ੍ਰੈਫਿਕ ਪੁਲਸ ਤੇ ਰਾਹਗੀਰਾਂ ਵਲੋਂ ਟੈਂਪੂ ਚਾਲਕ ਨੂੰ ਟੈਂਪੂ ਤੋਂ ਬਾਹਰ ਕੱਢਣ ਦੀਆਂ ਸਾਰੀਆਂ ਕੋਸ਼ਿਸ਼ਾਂ ਫੇਲ੍ਹ ਹੋ ਗਈਆਂ।
ਇਹ ਵੀ ਪੜ੍ਹੋ : ਮਾਸੂਮ ਬੱਚੀ ਨੂੰ ਦੇਖ ਬਦਲ ਗਈ ਸੀ ਨੀਅਤ, ਭੇਤ ਖੁੱਲ੍ਹਣ ਦੇ ਡਰੋਂ ਕੀਤਾ ਸਭ ਦੀ ਸੋਚ ਤੋਂ ਪਰ੍ਹੇ ਦਾ ਕਾਰਾ
ਦੋ ਘੰਟੇ ਮਗਰੋਂ ਗੈਸ ਕਟਰ ਦੀ ਮਦਦ ਨਾਲ ਟੈਂਪੂ ਦੀਆਂ ਦੋ ਤਿੰਨ ਥਾਵਾਂ ਤੋਂ ਚਾਦਰ ਕੱਟਣ ਮਗਰੋਂ ਉਸਨੂੰ ਟੈਂਪੂ ਤੋਂ ਬਾਹਰ ਕੱਢਿਆ ਜਾ ਸਕਿਆ, ਜਿਸ ਨੂੰ ਮੌਕੇ 'ਤੇ ਮੌਜੂਦ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਇਲਾਜ ਲਈ ਭੇਜ ਦਿੱਤਾ ਗਿਆ।
ਲੋਕਾਂ ਨੇ ਕਿਹਾ ਕਿ ਟੈਂਪੂ ਚਾਲਕ ਨੇ ਬਹੁਤ ਹੀ ਹਿੰਮਤ ਦਿਖਾਈ ਤੇ ਹੌਂਸਲਾ ਨਹੀਂ ਹਾਰਿਆ, ਜੋ ਕਿ 2 ਘੰਟੇ ਤੱਕ ਫੱਟੜ ਹੋਣ ਦੇ ਬਾਵਜੂਦ ਡਟਿਆ ਰਿਹਾ। ਹਾਦਸੇ ਵਾਲੀ ਥਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਤੜਕੇ ਜਦੋਂ ਤੇਲ ਦਾ ਟੈਂਕਰ ਫਲਾਈਓਵਰ ਤੋਂ ਲੰਘ ਰਿਹਾ ਸੀ ਤਾਂ ਅਚਾਨਕ ਹੀ ਖ਼ਰਾਬ ਹੋ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਝੋਨੇ ਦੇ ਸੀਜ਼ਨ ਬਾਰੇ CM ਮਾਨ ਦਾ ਵੱਡਾ ਐਲਾਨ, ਧਿਆਨ ਨਾਲ ਸੁਣਨ ਕਿਸਾਨ (ਵੀਡੀਓ)
ਇਸ ਦੌਰਾਨ ਪਿੱਛੋਂ ਆ ਰਹੇ ਮਾਲ ਨਾਲ ਲੱਦੇ ਟੈਂਪੂ ਚਾਲਕ ਨੇ ਜਦੋਂ ਸੜਕ 'ਤੇ ਖੜ੍ਹੇ ਟੈਂਕਰ ਨੂੰ ਦੇਖ ਸਾਈਡ ਤੋਂ ਟੈਂਪੂ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਟੈਂਪੂ ਦੇ ਪਿੱਛੋਂ ਆ ਰਹੇ ਅਣਪਛਾਤੇ ਵਾਹਨ ਦੇ ਬਰਾਬਰ ਫਸਣ ਕਾਰਨ ਟੈਂਪੂ ਨੂੰ ਅੱਗੇ ਨਿਕਲਣ ਲਈ ਜਗ੍ਹਾ ਨਹੀਂ ਮਿਲੀ ਅਤੇ ਉਹ ਟੈਂਕਰ ਨਾਲ ਜਾ ਟਕਰਾਇਆ। ਇਸ ਹਾਦਸੇ ਕਾਰਨ ਲੱਗੇ ਜਾਮ ਨੂੰ ਪੁਲਸ ਨੇ 3 ਘੰਟਿਆਂ ਬਾਅਦ ਖੁੱਲ੍ਹਵਾਇਆ ਅਤੇ ਰਾਹਗੀਰਾਂ ਨੂੰ ਰਾਹਤ ਮਹਿਸੂਸ ਹੋਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਜਗਰਾਓਂ ਨੇੜੇ ਬੱਚਿਆਂ ਨਾਲ ਭਰੀ ਸਕੂਲ ਵੈਨ ਦੀ PRTC ਬੱਸ ਨਾਲ ਟੱਕਰ, ਮਚਿਆ ਕੋਹਰਾਮ (ਤਸਵੀਰਾਂ)
NEXT STORY