ਖੰਨਾ (ਵਿਪਨ) : ਖੰਨਾ ਦੇ ਪਿੰਡ ਮੰਡਿਆਲਾ ਵਿਖੇ 5 ਸਾਲਾਂ ਦੀ ਮਾਸੂਮ ਬੱਚੀ ਦੇ ਕਤਲ ਦੀ ਗੁੱਥੀ ਨੂੰ ਪੁਲਸ ਨੇ 36 ਘੰਟਿਆਂ ਅੰਦਰ ਹੀ ਸੁਲਝਾ ਲਿਆ ਹੈ ਅਤੇ ਬੱਚੀ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ ਵੀ ਗ੍ਰਿਫ਼ਤ 'ਚ ਲੈ ਲਿਆ ਹੈ। ਮ੍ਰਿਤਕ ਬੱਚੀ ਲਾਪਤਾ ਸੀ, ਜਿਸ ਦੀ ਲਾਸ਼ ਬੀਤੇ ਦਿਨੀਂ ਮੱਕੀ ਦੇ ਖੇਤਾਂ 'ਚੋਂ ਬਰਾਮਦ ਕੀਤੀ ਗਈ ਸੀ। ਜਾਣਕਾਰੀ ਮੁਤਾਬਕ ਦੋਸ਼ੀ ਲਾਲ ਬਾਬੂ ਉਰਫ਼ ਲਲੂਆ ਕਰੀਬ 10 ਸਾਲਾਂ ਤੋਂ ਪਿੰਡ ਮੰਡਿਆਲਾ ਕਲਾਂ ਵਿਖੇ ਰਹਿ ਰਿਹਾ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਜਾਰੀ ਹੋ ਗਿਆ ਅਲਰਟ, ਤੁਸੀਂ ਵੀ ਧਿਆਨ ਨਾਲ ਪੜ੍ਹੋ
ਉਹ ਮੋਟਰ 'ਤੇ ਰਹਿੰਦੇ ਪਰਵਾਸੀ ਮਜ਼ਦੂਰਾਂ ਲਈ ਖਾਣਾ ਬਣਾਉਂਦਾ ਸੀ। ਇਨ੍ਹਾਂ ਮਜ਼ਦੂਰਾਂ 'ਚ ਮੁਕੱਦਮਾ ਵੀ ਆਪਣੀ 5 ਸਾਲਾ ਧੀ ਨਾਲ ਰਹਿੰਦਾ ਸੀ। ਬੀਤੀ 11 ਮਈ ਨੂੰ ਦੋਸ਼ੀ ਲਾਲ ਬਾਬੂ ਨੇ ਮੁਕੱਦਮਾ ਦੀ ਮਾਸੂਮ ਧੀ ਨਾਲ ਛੇੜਛਾੜ ਕੀਤੀ ਤਾਂ ਬੱਚੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਆਪਣੀ ਕਰਤੂਤ ਦਾ ਭੇਤ ਖੁੱਲ੍ਹਣ ਦੇ ਡਰੋਂ ਦੋਸ਼ੀ ਨੇ ਗੁੱਸੇ 'ਚ ਆ ਕੇ ਮਾਸੂਮ ਬੱਚੀ ਨੂੰ ਧੌਣ ਤੋਂ ਫੜ੍ਹ ਕੇ ਉਸ ਦੇ ਸਰੀਰ 'ਤੇ ਜ਼ੋਰ ਨਾਲ ਸੱਟਾਂ ਮਾਰੀਆਂ, ਜਿਸ ਕਾਰਨ ਮਾਸੂਮ ਬੱਚੀ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਝੋਨੇ ਦੇ ਸੀਜ਼ਨ ਨੂੰ ਲੈ ਕੇ CM ਮਾਨ ਲੈਣਗੇ ਵੱਡਾ ਫ਼ੈਸਲਾ, ਖ਼ੁਦ ਲਾਈਵ ਹੋ ਕੇ ਕਰਨਗੇ ਐਲਾਨ
ਦੋਸ਼ੀ ਨੇ ਡਰ ਕੇ ਮਾਸੂਮ ਬੱਚੀ ਦੀ ਲਾਸ਼ ਨੂੰ ਮੱਕੀ ਦੇ ਖੇਤਾਂ 'ਚ ਸੁੱਟ ਦਿੱਤਾ। ਇਸ ਮਗਰੋਂ ਖੰਨਾ ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਵਿਗਿਆਨਿਕ ਤਰੀਕੇ ਨਾਲ ਤਫ਼ਤੀਸ਼ ਅਮਲ 'ਚ ਲਿਆਉਂਦੇ ਹੋਏ ਸਾਰੇ ਸਬੂਤਾਂ ਨੂੰ ਇਕੱਠਾ ਕੀਤਾ ਅਤੇ ਬਿਨਾਂ ਮਾਂ ਦੀ ਮਾਸੂਮ ਬੱਚੀ ਦੇ ਕਾਤਲ ਲਾਲ ਬਾਬੂ ਨੂੰ 36 ਘੰਟਿਆਂ ਦੇ ਅੰਦਰ-ਅੰਦਰ ਕਾਬੂ ਕਰ ਲਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ’ਚ ਮਹਿੰਗੀ ਹੋਈ ਬਿਜਲੀ, ਨਵੀਂਆਂ ਦਰਾਂ ਕੀਤੀਆਂ ਗਈਆਂ ਜਾਰੀ
NEXT STORY