ਸਾਹਨੇਵਾਲ (ਜਗਰੂਪ)– ਥਾਣਾ ਕੂੰਮਕਲਾਂ ਅਧੀਨ ਆਉਂਦੇ ਚੰਡੀਗੜ੍ਹ ਰੋਡ ’ਤੇ ਭੈਰੋਮੁੰਨਾ ਕੱਟ ਦੇ ਨੇੜੇ ਤੇਜ਼ ਕਾਰ ਚਾਲਕ ਵਲੋਂ ਵਿਖਾਈ ਗਈ ਕਥਿਤ ਲਾਪਰਵਾਹੀ ਅਤੇ ਤੇਜ਼ੀ ਜਿਥੇ ਮੋਟਰਸਾਈਕਲ ਸਵਾਰ ਇਕ ਵਿਅਕਤੀ ਦੀ ਮੌਤ ਦਾ ਕਾਰਨ ਬਣੀ, ਉਥੇ ਹੀ ਇਕ ਔਰਤ ਅਤੇ ਮੋਟਰਸਾਈਕਲ ਸਵਾਰ ਜ਼ਖਮੀ ਵੀ ਹੋ ਗਏ। ਥਾਣਾ ਕੂੰਮਕਲਾਂ ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਹਰਜਿੰਦਰ ਕੌਰ ਪਤਨੀ ਅਤਾਰ ਸਿੰਘ ਵਾਸੀ ਪਿੰਡ ਮੇਹਲੋਂ ਲੁਧਿਆਣਾ ਨੇ ਦੱਸਿਆ ਕਿ ਬੀਤੀ 1 ਜੁਲਾਈ ਉਹ ਦੋਵੇਂ ਪਤੀ-ਪਤਨੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਕੁਹਾੜਾ ਤੋਂ ਭੈਰੋਮੁੰਨਾ ਜਾ ਰਹੇ ਸੀ। ਜਦੋਂ ਉਹ ਭੈਰੋਮੁੰਨਾ ਕੱਟ ਤੋਂ ਪਿੰਡ ਵੱਲ ਨੂੰ ਮੁੜਨ ਲੱਗੇ ਤਾਂ ਇਕ ਕਰੇਟਾ ਕਾਰ ਚਾਲਕ ਨੇ ਤੇਜ਼ ਰਫਤਾਰੀ ਅਤੇ ਅਣਗਹਿਲੀ ਨਾਲ ਉਨ੍ਹਾਂ ਦੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ, ਜਿਸ ਨਾਲ ਉਹ ਦੋਵੇਂ ਪਤੀ-ਪਤਨੀ ਡਿੱਗ ਗਏ ਅਤੇ ਉਸਦੇ ਪਤੀ ਅਤਾਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਹਰਜਿੰਦਰ ਕੌਰ ਨੇ ਦੱਸਿਆ ਕਿ ਇਸ ਹਾਦਸੇ ਦੌਰਾਨ ਕਰੇਟਾ ਚਾਲਕ ਨੇ ਇਕ ਹੋਰ ਮੋਟਰਸਾਈਕਲ ਚਾਲਕ ਨੂੰ ਵੀ ਟੱਕਰ ਮਾਰੀ ਅਤੇ ਉਸਦੇ ਵੀ ਕਾਫੀ ਸੱਟਾਂ ਲੱਗੀਆਂ, ਜਦਕਿ ਕਾਰ ਚਾਲਕ ਕਾਰ ਮੌਕੇ ’ਤੇ ਛੱਡਕੇ ਉਥੋਂ ਫਰਾਰ ਹੋ ਗਿਆ। ਥਾਣਾ ਕੂੰਮਕਲਾਂ ਪੁਲਸ ਨੇ ਕਰੇਟਾ ਕਾਰ ਚਾਲਕ ਅਮਰਿੱਤਵੀਰ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਪਿੰਡ ਬਰਮਾਲੀਪੁਰ, ਥਾਣਾ ਦੋਰਾਹਾ, ਲੁਧਿਆਣਾ ਦੇ ਖਿਲਾਫ ਕੇਸ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਕਰੇਟਾ ਕਾਰ ਨੂੰ ਕਬਜ਼ੇ ’ਚ ਲੈ ਕੇ ਮ੍ਰਿਤਕ ਅਵਤਾਰ ਸਿੰਘ ਦਾ ਪੋਸਟਮਾਰਟਮ ਕਰਵਾ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।
ਮੀਂਹ 'ਚ ਰੁੜ ਗਈ ਲੁਧਿਆਣਾ ਦੀ ਸੜਕ! ਲੋਕ ਪ੍ਰੇਸ਼ਾਨ
NEXT STORY