ਮੋਗਾ (ਅਜ਼ਾਦ) : ਥਾਣਾ ਸਦਰ ਅਧੀਨ ਪੈਂਦੇ ਪਿੰਡ ਦੌਲਤਪੁਰਾ-ਪੰਡੋਰੀ ਖੱਤਰੀਆਂ ਦੇ ਵਿਚਕਾਰ ਦੋ ਮੋਟਰ ਸਾਈਕਲਾਂ ਵਿਚਕਾਰ ਬੀਤੀ ਦੇਰ ਰਾਤ ਹੋਈ ਟੱਕਰ 'ਚ ਜ਼ਖ਼ਮੀ ਲਛਮਣ ਸਿੰਘ (30) ਨਿਵਾਸੀ ਪੰਡੋਰੀ ਖੱਤਰੀਆਂ ਦੀ ਮੌਤ ਹੋ ਗਈ, ਜਦੋਂ ਕਿ ਦੂਸਰਾ ਮੋਟਰ ਸਾਈਕਲ ਸਵਾਰ ਗੁਰਸੇਵਕ ਸਿੰਘ ਨਿਵਾਸੀ ਪਿੰਡ ਫੈਰੋਕੇ (ਜ਼ੀਰਾ) ਬੁਰੀ ਤਰ੍ਹਾਂ ਜ਼ਖਮੀਂ ਹੋ ਗਿਆ, ਜਿਸ ਨੂੰ ਮੈਡੀਕਲ ਕਾਲਜ ਫਰੀਦਕੋਟ ਦਾਖਲ ਕਰਵਾਇਆ ਗਿਆ।
ਹਾਦਸੇ ਦਾ ਪਤਾ ਲੱਗਣ ਤੇ ਥਾਣਾ ਸਦਰ ਦੇ ਮੁੱਖ ਅਫਸਰ ਇੰਸਪੈਕਟਰ ਕਰਮਜੀਤ ਸਿੰਘ ਅਤੇ ਸਹਾਇਕ ਥਾਣੇਦਾਰ ਨਛੱਤਰ ਸਿੰਘ ਉੱਥੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛ-ਗਿੱਛ ਕੀਤੀ। ਪੁਲਸ ਸੂਤਰਾਂ ਮੁਤਾਬਕ ਲਛਮਣ ਸਿੰਘ ਜੋ ਮਿਸਤਰੀ ਦਾ ਕੰਮ ਪਿੰਡ ਖੁਖਰਾਣਾ ਵਿਖੇ ਕਰਦਾ ਸੀ, ਜਦੋਂ ਉਹ ਕੰਮ ਤੋਂ ਵਿਹਲਾ ਹੋ ਕੇ ਮੋਟਰ ਸਾਈਕਲ ’ਤੇ ਆਪਣੇ ਘਰ ਜਾ ਰਿਹਾ ਸੀ ਤਾਂ ਰਸਤੇ 'ਚ ਗੁਰਸੇਵਕ ਸਿੰਘ ਦੇ ਮੋਟਰ ਸਾਈਕਲ ਨਾਲ ਟੱਕਰ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਨਛੱਤਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਵੀਰਪਾਲ ਕੌਰ ਦੇ ਬਿਆਨਾਂ ’ਤੇ ਧਾਰਾ-174 ਦੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਖ਼ਮੀ ਗੁਰਸੇਵਕ ਸਿੰਘ ਦੇ ਬਿਆਨ ਦਰਜ ਹੋਣੇ ਬਾਕੀ ਹਨ, ਜਿਸ ਦੀ ਹਾਲਤ ਨਾਜ਼ਕ ਦੱਸੀ ਜਾ ਰਹੀ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਦੇ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ।
'ਟਿੱਡੀ ਦਲ' ਦੇ ਹਮਲੇ ਨੂੰ ਲੈ ਕੇ ਰੂਪਨਗਰ ਦੀ ਡੀ. ਸੀ. ਨੇ ਲਿਆ ਅਹਿਮ ਫੈਸਲਾ
NEXT STORY