ਰੂਪਨਗਰ (ਵਿਜੇ ਸ਼ਰਮਾ)— ਟਿੱਡੀ ਦਲ ਦੇ ਹਮਲੇ ਨੂੰ ਧਿਆਨ ਨੂੰ ਰੱਖਦੇ ਹੋਏ ਇਸ ਨਾਲ ਨਜਿੱਠਣ ਲਈ ਰੂਪਨਗਰ ਦੀ ਡਿਪਟੀ ਕਮਿਸ਼ਨਰ ਨੇ ਅਹਿਮ ਫੈਸਲਾ ਲਿਆ ਹੈ। ਦਰਅਸਲ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਦੀ ਪ੍ਰਧਾਨਗੀ ਹੇਠ ਟਿੱਡੀ ਦਲ ਦੇ ਸੰਭਾਵਿਤ ਹਮਲੇ ਦੇ ਨੁਕਸਾਨ ਤੋਂ ਬਚਾਅ ਲਈ ਅਗਾਊਂ ਪ੍ਰਬੰਧਾਂ ਲਈ ਇਕੱਤਰਤਾ ਕੀਤੀ ਗਈ। ਉਨ੍ਹਾਂ ਸੰਬੰਧਤ ਮਹਿਕਮਿਆਂ ਦੇ ਨੋਡਲ ਅਧਿਕਾਰੀ ਨਿਯੁਕਤ ਕਰਕੇ ਜ਼ਿਲ੍ਹਾ ਪੱਧਰ ਅਤੇ ਬਲਾਕ ਪੱਧਰ 'ਤੇ ਵਟਸਐਪ ਗਰੁੱਪ ਬਣਾ ਕੇ ਦਿਨ ਰਾਤ ਤਾਲਮੇਲ ਕਰਨ ਲਈ ਕਿਹਾ।
ਕਿਸਾਨਾਂ ਨੂੰ ਜਾਗਰੂਕ ਕਰਨ 'ਤੇ ਪੰਚਾਇਤਾਂ ਨਾਲ ਤਾਲਮੇਲ ਕਰਕੇ ਰੋਜ਼ਾਨਾ ਸਰਵੇ ਕਰਨ ਲਈ ਹਰ ਦੋ ਪਿੰਡਾਂ 'ਤੇ ਕਰਮਚਾਰੀਆਂ ਦੀ ਨਿਯੁਕਤੀ ਕੀਤੀ ਗਈ। ਇਸ ਸਮੇਂ ਦੌਰਾਨ ਅਧਿਕਾਰੀਆਂ/ਕਰਮਚਾਰੀਆਂ ਦੀ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਮਾਰਕ ਡਰਿੱਲ ਕਰਨ ਲਈ ਵੀ ਹਦਾਇਤਾਂ ਜਾਰੀ ਕੀਤੀਆਂ ਹਨ। ਇਕੱਤਰਤਾ 'ਚ ਮੁੱਖ ਖੇਤੀਬਾੜੀ ਅਫ਼ਸਰ ਅਵਤਾਰ ਸਿੰਘ ਨੇ ਦੱਸਿਆ ਕਿ ਟਿੱਡੀ ਦਲ ਨੂੰ ਮਾਰਨ ਲਈ ਜ਼ਿਲ੍ਹੇ 'ਚ ਲੋੜੀਂਦੇ ਦਵਾਈਆਂ ਅਤੇ ਪਾਵਰ ਸਪਰੇਅ ਮੋਜੂਦ ਹਨ। ਕਿਸਾਨ ਜਾਗਰੂਕ ਹੋ ਕੇ ਪਤਾ ਲੱਗਣ 'ਤੇ ਟਿੱਡੀ ਦਲ ਦੀ ਸੂਚਨਾ ਕੰਟਰੋਲ ਰੂਮ ਨੰਬਰ 01881-222370 'ਤੇ ਦੇਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਪਾਪੂਲਰ ਅਤੇ ਮੱਕੀ ਦੀ ਚਾਰੇ ਦੀ ਫਸਲ ਟਿੱਡੀ ਦਲ ਨੂੰ ਸੱਦਾ ਦੇ ਸਕਦੀ ਹੈ।
ਕਾਂਗਰਸ ਆਗੂ ਦੇ ਨੌਜਵਾਨ ਬੇਟੇ ਬੰਟੀ ਧੀਮਾਨ ਨੇ ਸ਼ੱਕੀ ਹਲਾਤਾਂ 'ਚ ਲਿਆ ਫਾਹਾ
NEXT STORY