ਨਾਭਾ (ਰਾਹੁਲ) : ਇੱਥੇ ਨਾਭਾ-ਮਾਲੇਰਕੋਟਲਾ ਰੋਡ ਸਥਿਤ ਪਿੰਡ ਲੱਧਾਹੇੜੀ ਵਿਖੇ ਇਕ ਤੇਜ਼ ਰਫਤਾਰ ਸਕਾਰਪੀਓ ਦੀ ਛੋਟੇ ਹਾਥੀ ਨਾਲ ਟੱਕਰ ਹੋ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਛੋਟੇ ਹਾਥੀ ਦੇ ਪਰਖੱਚੇ ਉੱਡ ਗਏ। ਛੋਟੇ ਹਾਥੀ 'ਚ ਸਵਾਰ ਡਰਾਈਵਰ ਦੀ ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਮੌਤ ਹੋ ਗਈ ਅਤੇ ਉਸ ਨਾਲ ਬੈਠੇ ਵਿਅਕਤੀ ਦੀਆਂ ਲੱਤਾਂ ਟੁੱਟ ਗਈਆਂ। ਉਕਤ ਵਿਅਕਤੀ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫ਼ਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਮੋਹਾਲੀ ਪੁੱਜੇ 'ਅਰਵਿੰਦ ਕੇਜਰੀਵਾਲ' ਦਾ ਅਧਿਆਪਕਾਂ ਨਾਲ ਵਾਅਦਾ, 'ਸਰਕਾਰ ਆਉਣ 'ਤੇ ਸਭ ਨੂੰ ਪੱਕੇ ਕਰਾਂਗੇ'
ਛੋਟੇ ਹਾਥੀ ਵਿੱਚ ਸਵਾਰ ਦੁਧਾਰੂ 2 ਮੱਝਾਂ ਅਤੇ ਉਨ੍ਹਾਂ ਦੇ ਦੋ ਕੱਟਰੂ ਵੀ ਮੌਕੇ 'ਤੇ ਹੀ ਦਮ ਤੋੜ ਗਏ। ਜਾਣਕਾਰੀ ਮੁਤਾਬਕ ਛੋਟੇ ਹਾਥੀ 'ਚ ਸਵਾਰ ਡਰਾਈਵਰ ਅਤੇ ਮੱਝਾਂ ਦਾ ਮਾਲਕ ਸੁਖਬੀਰ ਸਿੰਘ ਪਿੰਡ ਲੱਧਾਹੇੜੀ ਨੇੜੇ ਆ ਰਿਹਾ ਸੀ ਤਾਂ ਉੱਥੇ ਇੱਕ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਨੇ ਉਸ ਨੂੰ ਗ਼ਲਤ ਸਾਈਡ ਤੋਂ ਆ ਕੇ ਟੱਕਰ ਮਾਰ ਦਿੱਤੀ। ਇਸ ਦੌਰਾਨ ਛੋਟਾ ਹਾਥੀ ਚਲਾ ਰਿਹਾ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਬੇਰਹਿਮ ਗੁਆਂਢਣ ਨੇ ਮਿੱਟੀ 'ਚ ਦੱਬ ਕੇ ਮਾਰ ਦਿੱਤੀ ਢਾਈ ਸਾਲਾਂ ਦੀ ਬੱਚੀ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਮ੍ਰਿਤਕ ਸੁਖਬੀਰ ਸਿੰਘ ਆਪਣੇ ਪਿੱਛੇ ਤਿੰਨ ਛੋਟੇ-ਛੋਟੇ ਬੱਚੇ ਛੱਡ ਗਿਆ। ਮੌਕੇ 'ਤੇ ਮ੍ਰਿਤਕ ਦੇ ਭਰਾ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਖੰਨਾ ਮੰਡੀ ਤੋਂ ਪਸ਼ੂ ਲੈ ਕੇ ਘਰ ਆ ਰਿਹਾ ਸੀ ਤਾਂ ਪਿੰਡ ਪੁੱਜਣ ਤੋਂ ਪਹਿਲਾਂ ਹੀ ਤੇਜ਼ ਰਫ਼ਤਾਰ ਸਕਾਰਪੀਓ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਉਸ ਦੇ ਭਰਾ ਸੁਖਬੀਰ ਸਿੰਘ ਦੀ ਮੌਤ ਹੋ ਗਈ ਅਤੇ ਉਸ ਦੇ ਨਾਲ ਸਾਥੀ ਦੀਆਂ ਲੱਤਾਂ ਟੁੱਟ ਗਈਆਂ ਅਤੇ ਦੁਧਾਰੂ ਪਸ਼ੂ ਵੀ ਮੌਕੇ 'ਤੇ ਹੀ ਮਰ ਗਏ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਬੇਰਹਿਮ ਗੁਆਂਢਣ ਨੇ ਮਿੱਟੀ 'ਚ ਦੱਬ ਕੇ ਮਾਰ ਦਿੱਤੀ ਢਾਈ ਸਾਲਾਂ ਦੀ ਬੱਚੀ, ਪਰਿਵਾਰ ਦਾ ਰੋ-ਰੋ ਬੁਰਾ ਹਾਲ
NEXT STORY