ਤਪਾ ਮੰਡੀ (ਸ਼ਾਮ,ਗਰਗ)- ਅੱਧੀ ਰਾਤ ਨੂੰ ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਸਥਿਤ ਧਾਗਾ ਮਿੱਲ ਤੋਂ ਅੱਗੇ ਛੋਟਾ ਹਾਥੀ ਪਲਟਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਤੇ ਤਿੰਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ
ਮਿਲੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਤਪਾ ’ਚ ਜ਼ੇਰੇ ਇਲਾਜ ਜ਼ਖ਼ਮੀ ਸੋਨੂੰ ਕੁਮਾਰ ਪੁੱਤਰ ਰੂਪ ਲਾਲ ਵਾਸੀ ਤਪਾ ਨੇ ਦੱਸਿਆ ਕਿ ਉਸ ਦੇ ਲੜਕੇ ਦਾ ਵਿਆਹ, ਜੋ 23 ਸਤੰਬਰ ਦਾ ਹੈ, ਦੀਆਂ ਤਿਆਰੀਆਂ ਸਬੰਧੀ ਉਹ ਅਤੇ ਉਸ ਦੇ ਹੋਰ ਗੁਆਂਢੀ ਤਪਾ ਵਿਖੇ ਕਾਲਕਾ ਮੇਲ ਗੱਡੀ ਦਾ ਠਹਿਰਾਓ ਨਾ ਹੋਣ ਕਾਰਨ ਸਾਥੀ ਕਾਲਕਾ ਮੇਲ ਰਾਮਪੁਰਾ ਤੋਂ ਡੈਕੋਰੇਸ਼ਨ ਦਾ ਸਾਮਾਨ ਲੈਣ ਗਏ ਸੀ, ਜਦ ਉਹ ਸਾਮਾਨ ਵਾਪਸ ਲੈ ਕੇ ਵਾਪਸ ਆ ਰਹੇ ਸੀ ਤਾਂ ਜੇਠੂਕੇ ਅਤੇ ਧਾਗਾ ਮਿਲ ਵਿਚਕਾਰ ਸੜਕ ਦੀ ਖਸਤਾ ਹਾਲਤ ਕਾਰਨ ਛੋਟਾ ਹਾਥੀ ਬੇਕਾਬੂ ਹੋ ਕੇ ਪਲਟ ਗਿਆ, ਜਿਸ ਕਾਰਨ ਤਪਾ ਨਿਵਾਸੀ ਪਵਨ ਕੁਮਾਰ (22) ਪੁੱਤਰ ਪੱਪੂ ਰਾਮ ਦੀ ਮੌਤ ਹੋ ਗਈ, ਜੋ ਇਥੇ ਫਲ ਫਰੂਟ ਦਾ ਕੰਮ ਕਰਦਾ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ
ਇਸ ਹਾਦਸੇ ’ਚ ਸੁਰੇਸ਼ ਕੁਮਾਰ ਪੁੱਤਰ ਰਾਮ ਕੁਮਾਰ, ਸੋਨੂੰ ਕੁਮਾਰ ਪੁੱਤਰ ਰੂਪ ਲਾਲ ਅਤੇ ਪ੍ਰਦੀਪ ਕੁਮਾਰ ਪੁੱਤਰ ਰਾਮ ਲਾਲ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਤਪਾ ਦਾਖ਼ਲ ਕਰਵਾਇਆ ਗਿਆ। ਅਚਾਨਕ ਹੋਈ ਇਸ ਹਾਦਸੇ ’ਚ ਕਿਸੇ ਦਾ ਕਸੂਰ ਨਾ ਹੋਣ ਕਾਰਨ ਪੁਲਸ ਨੇ ਕਾਰਵਾਈ ਕਰਨ ਤੋਂ ਜਵਾਬ ਦੇ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਰਕਾਰ ਵੱਲੋਂ ਮੰਗਲਵਾਰ ਨੂੰ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ
NEXT STORY