ਸੁਲਤਾਨਪੁਰ ਲੋਧੀ (ਅਸ਼ਵਨੀ) - ਇੱਕ ਪਾਸੇ ਸੰਘਣੀ ਧੁੰਦ ਅਤੇ ਦੂਜੇ ਪਾਸੇ ਐੱਨ.ਐੱਚ.ਏ. 703 ਏ ਨਾਲ ਸੰਬੰਧਤ ਕਪੂਰਥਲਾ -ਸੁਲਤਾਨਪੁਰ ਲੋਧੀ ਰੋਡ ਦੀ ਸੜਕ ਲੋਕਾਂ ਦੇ ਖੂਨ ਦੀ ਪਿਆਸੀ ਨਜਰ ਆ ਰਹੀ ਹੈ। ਸੰਬਧਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਸਰਕਾਰ ਵਲੋਂ ਇਸ ਸਮੱਸਿਆ ਨੂੰ ਨਜਰ ਅੰਦਾਜ ਕੀਤੇ ਜਾਣ ਕਰਕੇ ਪਿਛਲੇ ਕਈ ਸਾਲਾਂ ਤੋ ਟੋਇਆਂ ਕਾਰਨ ਖੇਤਰ ’ਚ ਸੜਕ ਹਾਦਸਿਆਂ ਦਾ ਦੌਰ ਲਗਾਤਾਰ ਜਾਰੀ ਹੈ ।
ਤਾਜ਼ਾ ਮਾਮਲਾ ਡਡਵਿੰਡੀ ਤੋਂ ਭਾਣੋਲੰਗਾ ਮਾਰਗ ਉਪਰ ਸਾਹਮਣੇ ਆਇਆ ਹੈ। ਜਿੱਥੇ ਸੜਕ ਨਿਰਮਾਣ ਵਿੱਚ ਵਰਤੇ ਜਾਣ ਪੱਥਰਾਂ ਨਾਲ ਭਰੀ ਇਕ ਗੱਲ ਗੱਡੀ ਟੋਇਆ ਤੋਂ ਬਚਣ ਦੀ ਕੌਸ਼ਿਸ ਕਰਦੀ ਪਲਟ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਗੱਡੀ ਦਾ ਚਾਲਕ ਨੂੰ ਗੰਭੀਰ ਸੱਟਾਂ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮੋਕੇ ’ਤੇ ਮੋਜੂਦ ਰਾਹਗੀਰਾਂ ਨੇ ਦੱਸਿਆ ਕਿ ਇਸੇ ਰੋਡ ਉਪਰ ਟੋਇਆ ਦੇ ਕਾਰਨ ਦੋ ਕਾਰਾਂ ਦੀ ਵੀ ਟੱਕਰ ਹੋਈ ਹੈ ਮਾਮੂਲੀ ਟੁੱਟ ਭੱਜ ਕਾਰਨ ਦੋਵਾਂ ਕਾਰਾਂ ਦੇ ਚਾਲਕਾਂ ਵਿੱਚ ਲੈਣ ਦੇਣ ਕਰਨ ਮਗਰੋਂ ਰਾਜੀਨਾਵਾਂ ਹੋ ਗਿਆ ਸੀ। ਇਨਸਾਨੀਅਤ ਲੋਕ ਵਿਕਾਸ ਪਾਰਟੀ ਪੰਜਾਬ ਦੇ ਪ੍ਰਧਾਨ ਸਰਦੂਲ ਸਿੰਘ ਥਿੰਦ ਨੇ ਦੱਸਿਆ ਕਿ ਇਸੇ ਸੜਕ ਉਪਰ 3 ਜਨਵਰੀ ਨੂੰ ਵੀ ਹਾਦਸਾ ਵਾਪਰ ਚੁੱਕਾ ਹੈ ਜਿਸ ਵਿੱਚ ਆਈ ਟਵੰਟੀ ਕਾਰ ਬਹੁਤ ਵੱਡੇ ਪੱਧਰ ’ਤੇ ਨੁਕਸਾਨੀ ਜਾ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਐਨ.ਐਚ.ਏ. ਵਰਗੇ ਇੰਨੇ ਮਹਤਵਪੂਰਣ ਰਾਹ 'ਤੇ ਸਾਲਾਂ ਬੱਧੀ ਟੋਇਆ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਜਾਣਾ ਬਹੁਤ ਹੀ ਮੰਦਭਾਗਾ ਅਤੇ ਨਿੰਦਣਯੋਗ ਵਤੀਰਾ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਵਿਸ਼ੇਸ਼ ਕਰਕੇ ਐੰਨ.ਐੱਚ.ਏ. ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਡਡਵਿੰਡੀ- ਭਾਣੋਲੰਗਾ ਸੜਕ ਉਪਰ ਹੋ ਰਹੇ ਹਾਦਸਿਆਂ ਨੂੰ ਗੰਭੀਰਤਾ ਨਾਲ ਵਿਚਾਰਨ ਤੋਂ ਮਗਰੋਂ ਇਸ ਸੰਬੰਧੀ ਢੁੱਕਵੇਂ ਪ੍ਰਬੰਧ ਕਰਦੇ ਸੜਕ ਨਿਰਮਾਣ ਕੀਤਾ ਜਾਵੇ। ਉੱਧਰ ਐਡਵੋਕੇਟ ਰਜਿੰਦਰ ਸਿੰਘ ਰਾਣਾ ਨੇ ਵੀ ਦੱਸਿਆ ਕਿ ਅਕਸਰ ਹੀ ਇੱਥੇ ਹਾਦਸੇ ਵਾਪਰਦੇ ਹਨ। ਉਨ੍ਹਾਂ ਡਿਪਟੀ ਕਮਿਸ਼ਨਰ ਕਪੂਰਥਲਾ ਪਾਸੋਂ ਇਸ ਸਮੱਸਿਆ ਵੱਲ ਧਿਆਨ ਦੇਣ ਦੀ ਮੰਗ ਕੀਤੀ ਹੈ ।
ਅੱਤ ਦੀ ਠੰਡ ਕਾਰਨ ਲੋਕਾਂ ਦਾ ਜਿਊਣਾ ਹੋਇਆ ਮੁਹਾਲ, ਅੱਗ ਦੇ ਸਹਾਰੇ ਕੱਟ ਰਹੇ ਦਿਨ
NEXT STORY