ਚੰਡੀਗੜ੍ਹ (ਸੁਸ਼ੀਲ) : ਏਲਾਂਤੇ ਮਾਲ ਤੋਂ ਚੋਰੀ ਦੀ ਐਕਟਿਵਾ ’ਤੇ ਜਾਅਲੀ ਨੰਬਰ ਲਾ ਕੇ ਈ-ਰਿਕਸ਼ਾ ਦੀ ਬੈਟਰੀ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਸੈਕਟਰ-31 ਥਾਣਾ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਮੌਲੀ ਕੰਪਲੈਕਸ ਵਾਸੀ ਦੀਪਕ ਦੀ ਨਿਸ਼ਾਨਦੇਹੀ ਦੋ ਬੈਟਰੀਆਂ ਬਰਾਮਦ ਹੋਈਆਂ ਹਨ।
ਪੁਲਸ ਨੇ ਮੁਲਜ਼ਮ ਨੂੰ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਸ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ। ਥਾਣਾ ਮੁਖੀ ਰਾਜੀਵ ਕੁਮਾਰ ਨੂੰ ਸੂਚਨਾ ਮਿਲੀ ਕਿ 11 ਜਨਵਰੀ ਨੂੰ ਈ-ਰਿਕਸ਼ਾ ਦੀ ਬੈਟਰੀ ਚੋਰੀ ਕਰਨ ਵਾਲਾ ਚੋਰੀ ਦੀ ਐਕਟਿਵਾ ’ਤੇ ਵਾਰਦਾਤ ਲਈ ਘੁੰਮ ਰਿਹਾ ਹੈ। ਟੀਮ ਨੇ ਨਾਕਾਬੰਦੀ ਕਰ ਕੇ ਐਕਟਿਵਾ ਸਵਾਰ ਨੂੰ ਕਾਬੂ ਕੀਤਾ। ਪੁੱਛਗਿੱਛ ’ਚ ਉਸ ਨੇ ਦੱਸਿਆ ਕਿ ਐਕਟਿਵਾ 5 ਦਸੰਬਰ ਨੂੰ ਏਲਾਂਤੇ ਮਾਲ ਤੋਂ ਚੋਰੀ ਕੀਤੀ ਸੀ।
ਮੌਸਮ ਸਾਫ਼ ਹੋਣ ਮਗਰੋਂ ਵੀ ਵੱਧਣ ਲੱਗਾ ਪ੍ਰਦੂਸ਼ਣ
NEXT STORY