ਖਰੜ (ਅਮਰਦੀਪ) : ਥਾਣਾ ਸਿਟੀ ਖਰੜ ਪੁਲਸ ਨੇ ਵੱਖ-ਵੱਖ ਥਾਣਿਆਂ ’ਚ ਚੋਰੀ ਦੇ 17 ਮੁਕੱਦਮੇ ਦਰਜ ਹੋਏ ਮੁਲਜ਼ਮ ਨੂੰ ਪ੍ਰੋਡੈਕਸ਼ਨ ਵਰੰਟ ’ਤੇ ਲਿਆ ਕੇ ਮੁਕੱਦਮੇ ’ਚ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਪੈਰੀਵਿੰਕਲ ਸਿੰਘ ਗਰੇਵਾਲ ਨੇ ਦੱਸਿਆ ਕਿ ਏ. ਐੱਸ. ਆਈ. ਹਰਮਿੰਦਰ ਸਿੰਘ ਸਮੇਤ ਪੁਲਸ ਪਾਰਟੀ ਵੱਲੋਂ ਥਾਣਾ ਸਿਟੀ ਵਿਖੇ ਦਰਜ ਮੁਕੱਦਮੇ ਤਹਿਤ ਮੁਲਜ਼ਮ ਅਮਨਦੀਪ ਕੁਮਾਰ ਜ਼ਿਲ੍ਹਾ ਰੋਪੜ ਨੂੰ ਪ੍ਰੋਡੈਕਸ਼ਨ ਵਰੰਟ ’ਤੇ ਲਿਆ ਕੇ ਗ੍ਰਿਫ਼ਤਾਰ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਪਾਸੋਂ ਚੋਰੀ ਦੀ ਐਕਟਿਵਾ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਥਾਣਾ ਸਿੰਘ ਭਗਵੰਤਪੁਰਾ, ਰੋਪੜ, ਥਾਣਾ ਸਿਟੀ ਖਰੜ, ਸ੍ਰੀ ਚਮਕੌਰ ਸਾਹਿਬ, ਮੌਰਿੰਡਾ, ਕੁਰਾਲੀ, ਬਡਾਲੀ ਆਲਾ ਸਿੰਘ, ਸ੍ਰੀ ਫਤਹਿਗੜ੍ਹ ਸਾਹਿਬ, ਨਾਭਾ ,ਪਟਿਆਲਾ ਦੇ ਥਾਣਿਆਂ ’ਚ ਚੋਰੀ ਦੇ ਮਾਮਲੇ ਦਰਜ ਹਨ।
ਪੰਜਾਬ ਸਰਕਾਰ ਨੇ ਅਸਲਾ ਲਾਇਸੈਂਸਧਾਰਕਾਂ ਲਈ ਪੋਰਟਲ ’ਤੇ ਅਪਲਾਈ ਕਰਨ ਦੀ ਤਰੀਕ ਵਧਾਈ
NEXT STORY