ਜਲੰਧਰ (ਵਰੁਣ)- ਯੂਕੋ ਬੈਂਕ ’ਚ ਹਥਿਆਰਾਂ ਨਾਲ ਲੈਸ ਹੋ ਕੇ ਡਕੈਤੀ ਮਾਰਨ ਵਾਲੇ ਦੋਸ਼ੀ ਕਤਲ ਦੀ ਕੋਸ਼ਿਸ਼ ਦੇ ਇਕ ਹੋਰ ਮਾਮਲੇ ’ਚ ਮਾਣਯੋਗ ਅਦਾਲਤ ’ਚ ਆਤਮ ਸਮਰਪਣ ਕਰ ਦਿੱਤਾ ਹੈ। ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਮੁਲਜ਼ਮ ਵਿਨੈ ਤਿਵਾੜੀ ਨੂੰ 2 ਦਿਨ ਦੇ ਰਿਮਾਂਡ ’ਤੇ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਵਿਨੈ ਕੋਲ ਹਥਿਆਰ ਹਨ, ਜੋ ਬਰਾਮਦ ਕੀਤੇ ਜਾਣੇ ਹਨ।
ਥਾਣਾ ਨਵੀਂ ਬਾਰਾਦਰੀ ਦੇ ਏ. ਐੱਸ. ਆਈ. ਬਲਕਰਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਵਿਨੈ ਤਿਵਾੜੀ ਪੁੱਤਰ ਹੌਲਦਾਰ ਤਿਵਾੜੀ ਵਾਸੀ ਬਸਤੀ ਸ਼ੇਖ, ਮਨਿੰਦਰ ਉਰਫ਼ ਗੱਗੂ ਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਨਗਰ ਨੇ 10 ਦਸੰਬਰ 2023 ਨੂੰ ਖਾਲਸਾ ਕਾਲਜ ਦੀ ਕੰਟੀਨ ’ਚ ਚਾਹ ਪੀ ਰਹੇ ਵਿਦਿਆਰਥੀ ਲਕਸ਼ੈ ਕਪਿਲਾ ਵਾਸੀ ਕੋਟ ਕਿਸ਼ਨ ਚੰਦ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਸੀ, ਜਿਸ ਕਾਰਨ ਲਕਸ਼ੈ ਗੰਭੀਰ ਜ਼ਖਮੀ ਹੋ ਗਿਆ। ਥਾਣਾ ਨਵੀਂ ਬਾਰਾਦਰੀ ਦੀ ਪੁਲੀਸ ਨੇ ਵਿਨੈ ਤਿਵਾੜੀ ਤੇ ਮਨਿੰਦਰ ਖ਼ਿਲਾਫ਼ ਧਾਰਾ 307 ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਰੂਹ ਕੰਬਾਊ ਘਟਨਾ, ਕੁੱਤਿਆਂ ਨੇ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰੀ ਮਹਿਲਾ, ਖੋਲ੍ਹੀ ਖੋਪੜੀ ਤੇ ਕੱਢੀਆਂ ਅੱਖਾਂ
ਹਮਲੇ ਤੋਂ ਬਾਅਦ ਦੋਵੇਂ ਮੁਲਜ਼ਮ ਫ਼ਰਾਰ ਹੋ ਗਏ ਸਨ ਪਰ ਪੁਲਸ ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ ’ਤੇ ਦਬਾਅ ਬਣਾ ਰਹੀ ਸੀ, ਜਿਸ ਕਾਰਨ ਵਿਨੈ ਤਿਵਾੜੀ ਨੇ ਅਦਾਲਤ ’ਚ ਆਤਮ-ਸਮਰਪਣ ਕਰ ਦਿੱਤਾ। ਪੁਲਸ ਨੇ ਮੁਲਜ਼ਮਾਂ ਤੋਂ ਪੁੱਛਗਿੱਛ ਲਈ 2 ਦਿਨਾਂ ਦੇ ਰਿਮਾਂਡ ’ਤੇ ਲਿਆ ਹੈ। ਪੁਲਸ ਨੂੰ ਸ਼ੱਕ ਹੈ ਕਿ ਵਿਨੈ ਅਤੇ ਉਸ ਦੇ ਸਾਥੀਆਂ ਕੋਲ ਹਥਿਆਰ ਵੀ ਹਨ, ਜੋ ਬਰਾਮਦ ਕੀਤੇ ਜਾਣੇ ਹਨ। ਹਾਲਾਂਕਿ ਪੁਲਸ ਨੇ ਹਥਿਆਰਾਂ ਦੇ ਮਾਮਲੇ ਦੀ ਪੁਸ਼ਟੀ ਨਹੀਂ ਕੀਤੀ ਹੈ। ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਅਗਸਤ 2022 ’ਚ ਵਿਨੈ ਤਿਵਾੜੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਦਯੋਗਿਕ ਖੇਤਰ ’ਚ ਯੂਕੋ ਬੈਂਕ ’ਚ ਡਕੈਤੀ ਕੀਤੀ ਸੀ। ਮੁਲਜ਼ਮਾਂ ਨੇ ਬੈਂਕ ਸਟਾਫ਼ ਨੂੰ ਬੰਧਕ ਬਣਾ ਕੇ ਨਕਦੀ ਲੁੱਟ ਲਈ, ਜਦਕਿ ਉਨ੍ਹਾਂ ਨੇ ਬੈਂਕ ’ਚ ਆਈਆਂ ਮਹਿਲਾ ਸਟਾਫ਼ ਅਤੇ ਲੋਕਾਂ ਦੇ ਗਹਿਣੇ ਅਤੇ ਮੋਬਾਇਲ ਫ਼ੋਨ ਵੀ ਲੁੱਟ ਲਏ ਸਨ। ਮੁਲਜ਼ਮਾਂ ਖ਼ਿਲਾਫ਼ ਥਾਣਾ ਨੰ. 8 ’ਚ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਸਸਤੀ ਦਾਲ ਤੇ ਆਟੇ ਤੋਂ ਬਾਅਦ ਹੁਣ ਜਲੰਧਰ ਦੀ ਇਸ ਮੰਡੀ 'ਚ ਮਿਲ ਰਹੇ ਸਸਤੇ ਚੌਲ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੰਜਾਬ ਦੇ ਪਸ਼ੂ ਪਾਲਕਾਂ ਲਈ ਚੰਗੀ ਖ਼ਬਰ, ਸੂਬੇ 'ਚ ਸ਼ੁਰੂ ਹੋ ਰਹੀ ਪਸ਼ੂ ਬੀਮਾ ਯੋਜਨਾ
NEXT STORY