ਜਲੰਧਰ (ਵਰੁਣ)-ਸਰਕਾਰ ਤੋਂ ਰਸੋਈ ਤਕ ਦੀ ਸਕੀਮ ਤਹਿਤ ਸਸਤੇ ਭਾਅ ’ਤੇ ਵਿਕਣ ਵਾਲੀ ਦਾਲ ਅਤੇ ਆਟੇ ਤੋਂ ਬਾਅਦ 29 ਰੁਪਏ ਪ੍ਰਤੀ ਕਿਲੋ ਚੌਲ ਵੀ ਮਕਸੂਦਾਂ ਸਬਜ਼ੀ ਮੰਡੀ ਸਥਿਤ ਫਰੂਟ ਮੰਡੀ ਦੀ ਦੁਕਾਨ ਨੰ. 78 ਤੋਂ ਲਾਂਚ ਕਰ ਦਿੱਤੇ ਗਏ ਹਨ। ਐੱਨ. ਸੀ. ਸੀ. ਐੱਫ਼, ਨੇਸਟ ਅਤੇ ਕੇਂਦਰੀ ਭੰਡਾਰ ਦੇ ਅਧਿਕਾਰੀਆਂ ਨੇ ਹਰੀ ਝੰਡੀ ਵਿਖਾ ਕੇ ਲੋਕਾਂ ਤੱਕ ਚੌਲ ਪਹੁੰਚਾਉਣ ਵਾਲੀਆਂ ਮੋਬਾਇਲ ਵੈਨਾਂ ਨੂੰ ਰਵਾਨਾ ਕੀਤਾ। ਇਸ ਦੌਰਾਨ ਇਕ ਸਮਾਗਮ ਵੀ ਕਰਵਾਇਆ ਗਿਆ। ਇਸ ਮੌਕੇ ਐੱਨ. ਸੀ. ਸੀ. ਐੱਫ਼. ਦੇ ਸਟੇਟ ਹੈੱਡ ਦੀਪਕ ਕੁਮਾਰ, ਨੇਸਟ ਤੋਂ ਰਾਕੇਸ਼ ਪਾਹਵਾ ਅਤੇ ਕੇਂਦਰੀ ਭੰਡਾਰ ਤੋਂ ਗੁਲਸ਼ਨ ਕੁਮਾਰ ਹਾਜ਼ਰ ਸਨ।
ਸਟੇਟ ਹੈੱਡ ਦੀਪਕ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਭਾਰਤ ਸਰਕਾਰ ਦੀ ਸਕੀਮ ‘ਸਰਕਾਰ ਸੇ ਰਸੋਈ ਤਕ’ ਤਹਿਤ 26 ਜਨਵਰੀ ਤੋਂ ਛੋਲਿਆਂ ਦੀ ਦਾਲ 60 ਰੁਪਏ ਪ੍ਰਤੀ ਕਿੱਲੋ ਅਤੇ ਆਟਾ 27.50 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਸਪਲਾਈ ਕਰਨਾ ਸ਼ੁਰੂ ਕੀਤਾ ਗਿਆ ਸੀ। ਹੁਣ 29 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਚੌਲ ਪਹੁੰਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰਾ ਸਾਮਾਨ ਫਰੂਟ ਮੰਡੀ ਦੀ ਦੁਕਾਨ ਨੰ. 78 ਤੋਂ ਇਲਾਵਾ ਰਾਮਾਮੰਡੀ, ਕਾਸ਼ੀ ਨਗਰ, ਬਸਤੀ ਗੁਜ਼ਾਂ, ਸ਼ਿਵ ਨਗਰ, ਸੋਢਲ ਰੋਡ ਸਥਿਤ ਸੇਲ ਪੁਆਇੰਟ ਤੋਂ ਮਿਲੇਗਾ।
ਇਹ ਵੀ ਪੜ੍ਹੋ: ਪੁਰਤਗਾਲ 'ਚ ਦਸੂਹਾ ਦੇ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ
48 ਥਾਵਾਂ ’ਤੇ ਦਾਲ, ਆਟਾ ਅਤੇ ਚੌਲ ਵੀ ਮੋਬਾਇਲ ਵੈਨਾਂ ਰਾਹੀਂ ਲੋਕਾਂ ਦੇ ਘਰਾਂ ਤੱਕ ਪਹੁੰਚਾਏ ਜਾਣਗੇ। ਜਿਨ੍ਹਾਂ ’ਚ ਹਨ ਫੋਕਲ ਪੁਆਇੰਟ, ਲੰਮਾ ਪਿੰਡ ਚੌਕ ਕਿਸ਼ਨਪੁਰਾ, ਭਗਤ ਸਿੰਘ ਕਾਲੋਨੀ, ਬਸ਼ੀਰਪੁਰਾ, ਗੁਰੂ ਨਾਨਕਪੁਰਾ, ਮਿੱਠਾਪੁਰ, ਕਿਊਰੋ ਮਾਲ, ਅਲੀਪੁਰ, ਰੇਲਵੇ ਸਟੇਸ਼ਨ, ਮੁਹੱਲਾ ਗੋਬਿੰਦਗੜ੍ਹ, ਪ੍ਰਤਾਪ ਬਾਗ, ਕਾਜ਼ੀ ਮੰਡੀ, ਪ੍ਰੀਤ ਨਗਰ, ਗਾਂਧੀ ਕੈਂਪ, ਰਾਮ ਨਗਰ, ਬੀ. ਐੱਸ. ਐੱਫ. ਕਾਲੋਨੀ, ਕਬੀਰ ਨਗਰ, ਗੋਪਾਲ ਨਗਰ, ਲਾਡੋਵਾਲੀ ਰੋਡ, ਦੀਪ ਨਗਰ, ਦੁਸਹਿਰਾ ਗਰਾਊਂਡ, ਸੰਸਾਰਪੁਰ, ਨਾਗਰਾ, ਬਾਬੂ ਲਾਭ ਸਿੰਘ ਨਗਰ, ਰਾਜ ਨਗਰ, ਗਦਾਈਪੁਰ, ਪੀ. ਪੀ. ਆਰ. ਮਾਲ ਇਲਾਕਾ, ਸੁਧਾਮਾ ਵਿਹਾਰ, ਗੁਰੂ ਰਵਿਦਾਸ ਚੌਂਕ, ਨਕੋਦਰ ਰੋਡ, ਬੱਸ ਸਟੈਂਡ, ਅਵਤਾਰ ਨਗਰ, ਖਾਂਬਰਾ, ਲਾਂਬੜਾ, ਸੋਢਲ ਰੋਡ, ਪ੍ਰੀਤ ਨਗਰ, ਅਮਨ ਨਗਰ, ਦੋਆਬਾ ਚੌਂਕ, ਰੇਰੂ ਪਿੰਡ, ਸਲੇਮਪੁਰ, ਬਸਤੀ ਸ਼ੇਖ, ਮਾਡਲ ਹਾਊਸ, ਦਿਲਬਾਗ ਨਗਰ, ਮਿੱਠੂ ਬਸਤੀ, ਜੇ. ਪੀ. ਨਗਰਅ ਤੇ ਵਰਿਆਣਾ ਸ਼ਾਮਲ ਹਨ।
ਇਹ ਸਹੂਲਤ ਸਿਰਫ਼ ਜਲੰਧਰ ਹੀ ਨਹੀਂ ਸਗੋਂ ਹੁਸ਼ਿਆਰਪੁਰ, ਫਗਵਾੜਾ, ਕਰਤਾਰਪੁਰ, ਕਪੂਰਥਲਾ, ਨਕੋਦਰ, ਸ਼ਾਹਕੋਟ ਅਤੇ ਮਲਸੀਆਂ ’ਚ ਵੀ ਉਪਲੱਬਧ ਹੋਵੇਗੀ। ਚੌਲਾਂ ਦੇ ਲਾਂਚ ਦੇ ਪਹਿਲੇ ਹੀ ਦਿਨ ਲੋਕਾਂ ਨੇ ਦੁਕਾਨ ਨੰ. 78 ਮੰਡੀ ਦੇ ਅੰਦਰ ਜਾ ਕੇ ਇਸ ਸਕੀਮ ਦਾ ਭਰਪੂਰ ਲਾਭ ਉਠਾਇਆ। ਲੋਕਾਂ ਨੇ ਚੌਲਾਂ ਦੀ ਕਿਸਮ ਦੀ ਤਾਰੀਫ਼ ਵੀ ਕੀਤੀ। ਇਸ ਦੌਰਾਨ ਫਰੂਟ ਮਾਰਕੀਟ ਏਜੰਟ ਸਿਲਕੀ ਭਾਰਤੀ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੇ ਪਰਲ ਕਪੂਰ ਨੇ ਮਾਰੀਆਂ ਵੱਡੀਆਂ ਮੱਲਾਂ, ਦੇਸ਼ ਭਰ 'ਚ ਅਰਬਪਤੀ ਬਣ ਕੇ ਚਮਕਾਇਆ ਨਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਪੈਟਰੋਲ ਪੰਪਾਂ 'ਤੇ ਤੇਲ ਭਰਾਉਣ ਵਾਲਿਆਂ ਲਈ ਵੱਡੀ ਖ਼ਬਰ, ਡੀਲਰਾਂ ਨੇ ਸੁਣਾ 'ਤਾ ਸਖ਼ਤ ਫ਼ੈਸਲਾ
NEXT STORY