ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਪਾਕਿਸਤਾਨ ਦੇ ਸੂਬੇ ਪੰਜਾਬ ਦੇ ਖਾਨੇਵਾਲ ਜ਼ਿਲ੍ਹੇ ਦੇ ਮਕਦੂਮਪੁਰ ਪਾਹੂਰਨ ’ਚ ਬੀਤੇ ਦਿਨ ਈਸ਼ਨਿੰਦਾ ਮਾਮਲੇ ’ਚ ਸ਼ਾਮਲ ਇਕ ਨੌਜਵਾਨ ਦੀ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਉਮੈਰ ਅਲੀ ਨੂੰ ਕੁਝ ਅਪਮਾਨਜਨਕ ਸ਼ਬਦ ਬੋਲਣ ਅਤੇ ਕੁਝ ਧਾਰਮਿਕ ਸ਼ਖ਼ਸੀਅਤਾਂ ਦਾ ਅਪਮਾਨ ਕਰਨ ਤੋਂ ਬਾਅਦ ਈਸ਼ਨਿੰਦਾ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।
ਜ਼ਮਾਨਤ ’ਤੇ ਰਿਹਾਅ ਹੋਣ ਤੋਂ ਬਾਅਦ ਉਸ ਨੇ ਆਪਣਾ ਪਿੰਡ ਛੱਡ ਦਿੱਤਾ। ਉਮੈਰ ਅਲੀ ਕੁਝ ਦਿਨ ਪਹਿਲਾਂ ਘਰ ਪਰਤਿਆ ਸੀ ਅਤੇ ਮਕਦੂਮਪੁਰ ਪਾਹੂਰਨ ਸਥਿਤ ਆਪਣੇ ਘਰ ਦੇ ਬਾਹਰ ਬੈਠਾ ਸੀ ਤਾਂ ਦਰਜੀ ਮੁਹੰਮਦ ਤਾਹਿਰ ਨੇ ਉਸ ਦੀ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਸੂਚਨਾ ਮਿਲਣ ’ਤੇ ਪੁਲਸ ਨੇ ਮੁਲਜ਼ਮ ਨੂੰ ਹਿਰਾਸਤ ’ਚ ਲੈ ਲਿਆ। ਮੁਲਜ਼ਮ ਮੁਹੰਮਦ ਤਾਹਿਰ ਨੇ ਕਿਹਾ ਕਿ ਉਮੈਰ ਅਲੀ ਇਸਲਾਮ ਵਿਰੋਧੀ ਗੱਲਾਂ ਕਰਦਾ ਸੀ ਅਤੇ ਪੈਗੰਬਰਾਂ ਖ਼ਿਲਾਫ਼ ਬੋਲਦਾ ਸੀ, ਇਸ ਲਈ ਉਸ ਨੂੰ ਸਜ਼ਾ ਦਿੱਤੀ ਗਈ। ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ।
ਇਹ ਵੀ ਪੜ੍ਹੋ: ਪਰਾਲੀ ਨੂੰ ਸਾੜਨ ਤੋਂ ਰੋਕਣ ਆਏ ਅਧਿਕਾਰੀ ਕੋਲੋਂ ਹੀ ਕਿਸਾਨਾਂ ਨੇ ਲਗਵਾ ਦਿੱਤੀ ਅੱਗ, DC ਨੇ ਦਿੱਤੀ ਚਿਤਾਵਨੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਕੁੜੀ ਨਾਲ ਜਬਰ-ਜ਼ਿਨਾਹ ਮਾਮਲੇ ’ਚ ਦੋਸ਼ੀ ਨੂੰ ਉਮਰਕੈਦ, 50 ਹਜ਼ਾਰ ਜੁਰਮਾਨਾ
NEXT STORY