ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮੁਲਜ਼ਮ ’ਤੇ 1 ਲੱਖ 10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਉਸ ਦੀ ਪਛਾਣ ਮੋਹਾਲੀ ਦੇ ਬਲੌਂਗੀ 'ਚ ਰਹਿਣ ਵਾਲੇ ਵਜੋਂ ਹੋਈ ਹੈ। ਕਰੀਬ ਤਿੰਨ ਸਾਲ ਪਹਿਲਾਂ ਦਰਜ ਹੋਏ ਮਾਮਲੇ ’ਚ ਸਾਹਮਣੇ ਆਏ ਤੱਥਾਂ ਅਤੇ ਦਲੀਲਾਂ ਨੂੰ ਸੁਣਨ ਤੋਂ ਬਾਅਦ ਮੰਗਲਵਾਰ ਨੂੰ ਉਸ ਨੂੰ ਦੋਸ਼ੀ ਕਰਾਰ ਦਿੱਤਾ ਸੀ ਤੇ ਹੁਣ ਸਜ਼ਾ ’ਤੇ ਫ਼ੈਸਲਾ ਸੁਣਾਇਆ ਗਿਆ।
ਸੈਕਟਰ-36 ਥਾਣਾ ਪੁਲਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਸੀ। ਉਸ ਨੇ ਦੱਸਿਆ ਸੀ ਕਿ ਉਹ ਨੌਕਰੀ ਦੀ ਭਾਲ ਲਈ ਚੰਡੀਗੜ੍ਹ ਆਈ ਸੀ। ਲਾਇਸੈਂਸ ਬਣਵਾਉਣ ਲਈ ਸਹੇਲੀ ਨਾਲ ਗੱਲ ਕੀਤੀ। ਸਹੇਲੀ ਨੇ ਮਦਦ ਲਈ ਉਕਤ ਦੋਸ਼ੀ ਦਾ ਨੰਬਰ ਦਿੱਤਾ। ਇਸ ਤੋਂ ਬਾਅਦ ਉਕਤ ਦੋਸ਼ੀ ਨੇ 2 ਜਨਵਰੀ 2021 ਨੂੰ ਉਸ ਨੂੰ ਸੈਕਟਰ-43 ਦੇ ਬੱਸ ਸਟੈਂਡ ’ਤੇ ਸੱਦ ਲਿਆ। ਉਹ ਕੁੜੀ ਨੂੰ ਬਾਈਕ ’ਤੇ ਬਿਠਾ ਕੇ ਬਲੌਂਗੀ ਸਥਿਤ ਆਪਣੇ ਘਰ ਇਹ ਕਹਿ ਕੇ ਲੈ ਗਿਆ ਕਿ ਉਸ ਨੇ ਕੁੱਝ ਜ਼ਰੂਰੀ ਦਸਤਾਵੇਜ਼ ਲੈਣ ਜਾਣੇ ਹਨ। ਘਰ ਆ ਕੇ ਉਸ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ।
ਪੰਜਾਬ ਦੇ ਪਿੰਡ ਲਿੱਤਰਾ ’ਚ ਪਹਿਲੀ ਵਾਰ ਹੋਈ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ
NEXT STORY