ਪਟਿਆਲਾ (ਪਰਮੀਤ): ਪਟਿਆਲਾ ਦੇ ਹਲਕਾ ਸ਼ੁਤਰਾਣਾ ਦੇ ਪਿੰਡ ਕਰੀਮਨਗਰ ਚਿਚੜਵਾਲ ਵਿਚ ਅੱਜ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਵਿਰੋਧੀ ਧਿਰ ਦੇ ਉਮੀਦਵਾਰ ਗੁਰਚਰਨ ਰਾਮ ਤੇ ਸਾਥੀਆਂ ਨੇ ਦੋਸ਼ ਲਗਾਏ ਕਿ ਪਿੰਡ ਵਿਚ ਪੋਲਿੰਗ ਸਟੇਸ਼ਨ ਦੇ ਅੰਦਰ ਰੱਖੇ ਬੈਲਟ ਬਕਸੇ ਵਿਚ ਇਕ ਵਿਅਕਤੀ ਨੇ ਤੇਜ਼ਾਬ ਪਾ ਦਿੱਤਾ ਹੈ। ਇਸ ਮਗਰੋਂ ਪਿੰਡ ਵਿਚ ਮਾਹੌਲ ਤਣਾਅਪੂਰਨ ਹੋ ਗਿਆ ਤੇ ਲੋਕਾਂ ਅਤੇ ਪੁਲਸ ਵਿਚਾਲੇ ਸਿੱਧਾ ਪਥਰਾਅ ਹੋਇਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਜ਼ਿਮਨੀ ਚੋਣਾਂ ਦਾ ਸ਼ਡੀਊਲ ਜਾਰੀ, ਇਸੇ ਮਹੀਨੇ ਤੋਂ ਸ਼ੁਰੂ ਹੋਵੇਗੀ ਚੋਣ ਪ੍ਰਕੀਰਿਆ
ਲੋਕਾਂ ਨੇ ਦਾਅਵਾ ਕੀਤਾ ਹੈ ਕਿ ਪਿੰਡ ਵਿਚ ਵੋਟਾਂ ਪਾਉਣ ਦਾ ਕੰਮ ਸ਼ਾਂਤੀਪੂਰਨ ਢੰਗ ਨਾਲ ਚਲ ਰਿਹਾ ਸੀ ਪਰ ਪੁਲਸ ਦੀ ਸ਼ਹਿ ’ਤੇ ਵਿਅਕਤੀ ਨੇ ਬੈਲਟ ਬਕਸੇ ਵਿਚ ਤੇਜ਼ਾਬ ਪਾਇਆ ਹੈ। ਸ਼ਾਮ ਤੱਕ ਪਿੰਡ ਵਿਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਗਰ-ਨਿਗਮ ਲੁਧਿਆਣਾ ਦੇ ਐੱਸ. ਈ., ਐਕਸੀਅਨ, ਡੀ. ਸੀ. ਐੱਫ. ਏ. ਵਿਰੁੱਧ ਵੱਡੀ ਕਾਰਵਾਈ
NEXT STORY