ਜਲੰਧਰ (ਅਮਿਤ) – ਲੱਗਭਗ ਪੰਜ ਸਾਲ ਪਹਿਲਾਂ ਇੰਤਕਾਲ ਚੜ੍ਹਾਉਣ ਦੇ ਬਦਲੇ 60 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਵਾਲੇ ਪਟਵਾਰੀ ਕਮਲ ਕੁਮਾਰ, ਜੋ ਮੌਜੂਦਾ ਸਮੇਂ ਵਿਚ ਰਿਟਾਇਰ ਵੀ ਹੋ ਚੁੱਕਾ ਹੈ, ਖਿਲਾਫ ਦੂਸਰੀ ਵਾਰ ਹੋਈ ਵਿਭਾਗੀ ਜਾਂਚ ਦੀ ਸੁਣਵਾਈ ਨੂੰ ਪੂਰਾ ਹੋਏ ਲੱਗਭਗ 6 ਮਹੀਨੇ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ ਪਰ ਉਸਦੇ ਖਿਲਾਫ ਹੋਈ ਵਿਭਾਗੀ ਜਾਂਚ ਵਿਚ ਪ੍ਰਸ਼ਾਸਨ ਵੱਲੋਂ ਕੀਤੇ ਗਏ ਐਕਸ਼ਨ ਦੀ ਜਾਣਕਾਰੀ ਲੈਣ ਵਿਚ ਸ਼ਿਕਾਇਤਕਰਤਾ ਦੇ ਪਸੀਨੇ ਨਿਕਲ ਗਏ।
ਸ਼ਿਕਾਇਤਕਰਤਾ ਰਵਿੰਦਰਪਾਲ ਸਿੰਘ ਚੱਢਾ ਨੇ ਕਿਹਾ ਕਿ ਇੰਨੀ ਕੋਸ਼ਿਸ਼ ਦੇ ਬਾਅਦ ਜਦੋਂ ਉਹ ਜਾਣਕਾਰੀ ਪ੍ਰਾਪਤ ਹੋਈ ਤਾਂ ਉਨ੍ਹਾਂ ਦੀ ਹੈਰਾਨੀ ਦਾ ਕੋਈ ਟਿਕਾਣਾ ਹੀ ਨਹੀਂ ਰਿਹਾ, ਕਿਉਂਕਿ ਦੋਸ਼ੀ ਪਟਵਾਰੀ ਖਿਲਾਫ ਕਾਰਵਾਈ ਦੇ ਨਾਂ 'ਤੇ ਸਿਰਫ ਖਾਨਾਪੂਰਤੀ ਹੀ ਕੀਤੀ ਗਈ ਹੈ। ਡੀ. ਸੀ. ਨੇ ਆਪਣੇ ਨਿਰਦੇਸ਼ ਵਿਚ ਪਟਵਾਰੀ ਨੂੰ ਦੋਸ਼ੀ ਤਾਂ ਠਹਿਰਾਇਆ ਹੈ ਪਰ ਸਜ਼ਾ ਦੇ ਤੌਰ 'ਤੇ ਉਸ ਦੀ ਪੈਨਸ਼ਨ ਵਿਚ ਇਕ ਸਾਲ ਦੀ ਪੈਨਸ਼ਨ ਦਾ 5 ਫੀਸਦੀ ਰੋਕਿਆ ਗਿਆ ਹੈ। ਜੋ ਕਿ ਇਕ ਸਰਕਾਰੀ ਮੁਲਾਜ਼ਮ ਵੱਲੋਂ ਆਪਣੀ ਜ਼ਿੰਮੇਦਾਰੀ ਵਾਲੀ ਸੀਟ 'ਤੇ ਰਹਿੰਦੇ ਹੋਏ ਰਿਸ਼ਵਤ ਮੰਗਣ ਦੇ ਦੋਸ਼ ਸਾਬਿਤ ਹੋਣ 'ਤੇ ਦਿੱਤੀ ਜਾਣ ਵਾਲੀ ਸਜ਼ਾ ਦੇ ਰੂਪ ਵਿਚ ਕੁੱਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਪ੍ਰਸ਼ਾਸਨ ਵੱਲੋਂ ਕੀਤੇ ਗਏ ਫੈਸਲੇ ਤੋਂ ਸੰਤੁਸ਼ਟ ਨਹੀਂ ਹਨ, ਕਿਉਂਕਿ ਇਸ ਨਾਲ ਭ੍ਰਿਸ਼ਟਾਚਾਰੀ ਕਰਮਚਾਰੀਆਂ ਦੇ ਹੌਸਲੇ ਬੁਲੰਦ ਹੋਣਗੇ।
ਰੰਗਾਂ ਨਾਲ ਮਸਤੀ ਕਰਦੇ ਨਜ਼ਰ ਆਏ ਵਿਦਿਆਰਥੀ (ਵੀਡੀਓ)
NEXT STORY